ਵੱਡੀ ਖਬਰ; ਉਭਰਦੀ ਸਟਾਰ ਖਿਡਾਰਣ ਦੀ ਸੜਕ ਹਾਦਸੇ ''ਚ ਮੌਤ, ਟ੍ਰੇਨਿੰਗ ਲਈ ਜਾ ਰਹੀ ਸੀ ਸਟੇਡੀਅਮ
Friday, Sep 12, 2025 - 10:43 AM (IST)

ਅਲੱਪੁਝਾ/ਕੇਰਲ (ਏਜੰਸੀ): ਕੇਰਲ ਦੇ ਅਲੱਪੁਝਾ ਜ਼ਿਲ੍ਹੇ ਵਿੱਚ ਵੀਰਵਾਰ ਸ਼ਾਮ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 19 ਸਾਲਾ ਉਭਰਦੀ ਐਥਲੀਟ ਲਕਸ਼ਮੀ ਲਾਲ ਦੀ ਮੌਤ ਹੋ ਗਈ। ਲਕਸ਼ਮੀ, ਜੋ ਮਨੀ ਲਾਲ ਅਤੇ ਮੰਜੂ ਦੀ ਧੀ ਸੀ ਤੇ ਵੇਲਿਕੱਡ ਦੀ ਰਹਿਣ ਵਾਲੀ ਸੀ, ਆਪਣੀ ਸਕੂਟਰੀ 'ਤੇ ਜਾ ਰਹੀ ਸੀ, ਕਲਾਵੂਰ ਵਿਖੇ ਇੱਕ ਟਰਾਲੇ ਦੇ ਉਸਦੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਪੁਲਸ ਦੀ FIR ਮੁਤਾਬਕ, ਇਹ ਹਾਦਸਾ ਸ਼ਾਮ ਲਗਭਗ 4:25 ਵਜੇ ਕਲਾਵੂਰ ਜੰਕਸ਼ਨ ਨੇੜੇ ਅਲੱਪੁਝਾ-ਚੇਰਥਲਾ ਹਾਈਵੇ ਦੇ ਸਰਵਿਸ ਰੋਡ 'ਤੇ ਵਾਪਰਿਆ। ਲਕਸ਼ਮੀ ਆਪਣੀ ਟ੍ਰੇਨਿੰਗ ਲਈ ਮਰਾਰੀਕੁਲਮ ਸਾਊਥ ਦੇ ਪ੍ਰਿਥਿਕੁਲਮਕਾਰਾ ਸਟੇਡੀਅਮ ਜਾ ਰਹੀ ਸੀ, ਉਸਦੇ ਨਾਲ ਸੀਨੀਅਰ ਐਥਲੀਟ ਵਿਨੀਤਾ ਵੀ ਸਵਾਰ ਸੀ। ਟਰਾਲਾ ਪਿੱਛੋਂ ਬੇਪਰਵਾਹੀ ਨਾਲ ਓਵਰਟੇਕ ਕਰਦਾ ਹੋਇਆ ਸਕੂਟਰੀ ਨਾਲ ਟਕਰਾ ਗਿਆ। ਇਸ ਟੱਕਰ ਮਗਰੋਂ ਦੋਵੇਂ ਖਿਡਾਰਣਾਂ ਡਿੱਗ ਪਈਆਂ, ਜਿਨ੍ਹਾਂ ਵਿੱਚੋਂ ਲਕਸ਼ਮੀ ਟਰਾਲੇ ਦੇ ਪਹੀਏ ਹੇਠਾਂ ਆ ਗਈ ਅਤੇ ਉਸਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਕੂਟਰੀ ਸਵਾਰ ਵਿਨੀਤਾ ਨੂੰ ਵੀ ਸੱਟਾਂ ਲੱਗੀਆਂ ਪਰ ਉਹ ਬਚ ਗਈ।
ਇਹ ਵੀ ਪੜ੍ਹੋ: ਵੱਡੀ ਖਬਰ; ਵਿਦੇਸ਼ੀ ਧਰਤੀ 'ਤੇ ਫਿਰ ਡੁੱਲਿਆ ਭਾਰਤੀ ਖੂਨ, ਬੇਰਹਿਮੀ ਨਾਲ ਕੀਤਾ ਗਿਆ ਕਤਲ
ਲਕਸ਼ਮੀ ਲਾਲ ਅੰਬਲਾਪੁਝਾ ਸਰਕਾਰੀ ਕਾਲਜ ਵਿਚ B.Com ਦੀ ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਹ 800 ਮੀਟਰ ਅਤੇ 1500 ਮੀਟਰ ਦੌੜਾਂ ਵਿੱਚ ਜ਼ਿਲ੍ਹਾ ਪੱਧਰ ‘ਤੇ ਖਿਤਾਬ ਜਿੱਤ ਚੁੱਕੀ ਸੀ ਅਤੇ ਰਾਜ ਪੱਧਰ ‘ਤੇ ਵੀ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੀ ਸੀ। ਪੁਲਸ ਨੇ ਟਰਾਲਾ ਡਰਾਈਵਰ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) 2023 ਦੀਆਂ ਧਾਰਾਵਾਂ 281, 125(ਏ) ਅਤੇ 106(1) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਕਸ਼ਮੀ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8