ਭੁੱਲਰ ਆਈ. ਜੀ. ਪੀ. ਐੱਲ. ਟੂਰਨਾਮੈਂਟ ਦਾ ਚੈਂਪੀਅਨ ਬਣਿਆ
Saturday, Sep 13, 2025 - 10:57 AM (IST)

ਚੰਡੀਗੜ੍ਹ– ਏਸ਼ੀਆਈ ਟੂਰ ’ਤੇ 11 ਖਿਤਾਬਾਂ ਦੇ ਨਾਲ ਸਭ ਤੋਂ ਸਭ ਤੋਂ ਸਫਲ ਭਾਰਤੀ ਗੋਲਫਰ ਗਗਨਜੀਤ ਭੁੱਲਰ ਆਪਣੇ ਤਜਰਬੇ ਤੇ ਕੋਰਸ (ਗੋਲਫ ਮੈਦਾਨ) ਦੇ ਚੰਗੇ ਇਸਤੇਮਾਲ ਦੇ ਨਾਲ ਦੋ ਅੰਡਰ 70 ਦਾ ਕਾਰਡ ਖੇਡ ਕੇ ਆਈ. ਜੀ. ਪੀ. ਐੱਲ. ਇਨਵਾਈਟ ਟੂਰਨਾਮੈਂਟ ਦੇ ਪਹਿਲੇ ਆਯੋਜਨ ਦਾ ਚੈਂਪੀਅਨ ਬਣਿਆ। ਆਈ. ਜੀ. ਪੀ. ਐੱਲ. ਦੇ ਇਸ ਆਈਕਨ ਖਿਡਾਰੀ ਨੇ 70-71-70 ਦੇ ਸ਼ਾਨਦਾਰ ਦੌਰ ਦੇ ਨਾਲ ਕੁੱਲ ਪੰਜ ਅੰਡਰ ਦਾ ਕਾਰਡ ਖੇਡ ਕੇ ਐੱਮ. ਧਰਮਾ ਨੂੰ ਦੋ ਸ਼ਾਟਾਂ ਨਾਲ ਪਛਾੜਿਆ।
ਭੁੱਲਰ ਨੂੰ 1.5 ਕਰੋੜ ਰੁਪਏ ਦੀ ਇਨਾਮੀ ਪੂਲ ਵਿਚੋਂ 22.50 ਲੱਖ ਰੁਪਏ ਦਾ ਚੈੱਕ ਮਿਲਿਆ। ਦੂਜੇ ਸਥਾਨ ’ਤੇ ਰਹੇ ਧਰਮਾ ਨੇ 15 ਲੱਖ ਰੁਪਏ ਜਿੱਤੇ। ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ ਗਣੀਪਤੀ, ਕਾਰਤਿਕ ਸ਼ਰਮਾ ਤੇ ਸ਼ੌਰਯ ਬਿਨੂ ਨੂੰ 8.7 ਲੱਖ ਰੁਪਏ ਹਰੇਕ ਨੂੰ ਮਿਲੇ।