ਖੇਡ ਮੰਤਰੀ ਰਿਜਿਜੂ ਨੇ ਕੋਰੋਨਾ ਵਾਇਰਸ ਦੇ ਖਤਰੇ ਵਿਚਾਲੇ ਵਧਾਇਆ ਖਿਡਾਰੀਆਂ ਹੌਸਲਾ

Monday, Mar 16, 2020 - 05:31 PM (IST)

ਖੇਡ ਮੰਤਰੀ ਰਿਜਿਜੂ ਨੇ ਕੋਰੋਨਾ ਵਾਇਰਸ ਦੇ ਖਤਰੇ ਵਿਚਾਲੇ ਵਧਾਇਆ ਖਿਡਾਰੀਆਂ ਹੌਸਲਾ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਦੇਸ਼ ਦੇ ਸਾਰੇ ਖੇਡ ਆਯੋਜਨਾਂ 'ਤੇ ਪੈਣ ਵਿਚਾਲੇ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ ਖਿਡਾਰੀਆਂ ਤੋਂ ਹਿੰਮਤ ਨਹੀਂ ਹਾਰਨ ਅਤੇ ਪ੍ਰਤੀਯੋਗਿਤਾਵਾਂ ਵਿਚਾਲੇ ਸਖਤ ਮਿਹਨਤ ਕਰਦੇ ਰਹਿਣ ਦੀ ਬੇਨਤੀ ਕੀਤੀ। ਰਿਜਿਜੂ ਨੇ ਖਿਡਾਰੀਆਂ ਨੂੰ ਇਹ ਸੰਦੇਸ਼ ਵੀਡੀਓ ਰਾਹੀਂ ਦਿੱਤਾ ਜਿਸ 'ਚ ਉਹ ਫੁੱਟਬਾਲ ਖੇਡਦੇ ਨਜ਼ਰ ਆ ਰਹੇ ਹਨ।ਰਿਜਿਜੂ ਨੇ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਖੇਡ ਆਯੋਜਨ ਅਸਥਾਈ ਤੌਰ 'ਤੇ ਮੁਲਤਵੀ ਹੋ ਰਹੇ ਹਨ ਪਰ ਮੈਂ ਖਿਡਾਰੀਆਂ ਤੋਂ ਅਪੀਲ ਕਰਦਾ ਹਾਂ ਕਿ ਹਿੰਮਤ ਨਾ ਹਾਰਨ ਅਤੇ ਅਭਿਆਸ ਕਰਦੇ ਰਹਿਣ। ਸਰਕਾਰ ਨੇ ਪਿਛਲੇ ਹਫਤੇ ਇਨਫੈਕਸ਼ਨ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਯਾਤਰਾਵਾਂ 'ਤੇ ਪਾਬੰਦੀ ਲਾ ਦਿੱਤੀ ਸੀ। ਖੇਡ ਮੰਤਰਾਲਾ ਨੇ ਸਾਰੇ ਖੇਡ ਮਹਾਸੰਘਾਂ ਤੋਂ ਸਿਹਤ ਮੰਤਰਾਲਾ ਦੀ ਸਲਾਹ ਮੰਨਣ ਨੂੰ ਕਿਹਾ ਹੈ।


author

Tarsem Singh

Content Editor

Related News