Sport''s Wrap up 8 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Friday, Feb 08, 2019 - 11:01 PM (IST)

Sport''s Wrap up 8 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਸਪੋਰਟਸ ਡੈੱਕਸ— ਨਿਊਜ਼ੀਲੈਂਡ ਨੂੰ ਦੂਸਰੇ ਟੀ-20 ਮੈਚ 'ਚ ਭਾਰਤ ਨੇ 7 ਵਿਕਟਾਂ ਨਾਲ ਹਰਾਇਆ ਤੇ ਮਹਿਲਾ ਕ੍ਰਿਕਟ ਟੀਮ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ। ਬ੍ਰਾਜ਼ੀਲ ਦੇ ਫੁੱਟਬਾਲ ਕਲੱਬ 'ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋਈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਨਿਊਜ਼ੀਲੈਂਡ 'ਚ ਜਿੱਤਿਆ ਟੀ-20 ਮੈਚ

PunjabKesari
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਟੀ-20 ਮੈਚ ਨੂੰ ਭਾਰਤ ਨੇ 7 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਹੀ ਮੌਜੂਦਾ ਸੀਰੀਜ਼ ਦਾ ਸਕੋਰ ਭਾਰਤ ਨੇ 1-1 ਨਾਲ ਬਰਾਬਰ ਕਰ ਦਿੱਤਾ ਹੈ। ਇਸ ਮੈਚ 'ਚ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੋਹਿਤ ਸ਼ਰਮਾ ਅਤੇ ਕਰੁਣਾਲ ਪੰਡਯਾ ਹਨ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ। 

ਮਹਿਲਾ ਕ੍ਰਿਕਟ : ਨਿਊਜ਼ੀਲੈਂਡ ਨੇ ਦੂਜੇ ਟੀ-20 'ਚ ਭਾਰਤ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

PunjabKesari
ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਨੇ ਤਿੰਨ ਮੈਚ ਸੀਰੀਜ਼ ਦੇ ਦੂਜੇ ਟੀ-20 ਮੈਚ 'ਚ ਸ਼ੁੱਕਰਵਾਰ ਨੂੰ ਈਡਨ ਪਾਰਕ 'ਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ। ਨਿਊਜ਼ੀਲੈਂਡ ਨੇ ਪਹਿਲਾਂ ਟੀ-20 23 ਦੌੜਾਂ ਨਾਲ ਜਿੱਤਿਆ ਸੀ। ਨਿਊਜ਼ੀਲੈਂਡ ਦੀ ਸੂਜ਼ੀ ਬੈਟਸ ਮੈਨ-ਆਫ-ਦੀ ਮੈਚ ਚੁਣੀ ਗਈ।

ਬ੍ਰਾਜ਼ੀਲ : ਫੁੱਟਬਾਲ ਕਲੱਬ 'ਚ ਲੱਗੀ ਅੱਗ, 10 ਦੀ ਮੌਤ

PunjabKesari

ਬ੍ਰਾਜ਼ੀਲ ਦੇ ਪਲੋਮਿੰਗੋ ਯੂਥ ਟੀਮ ਦੇ ਹੈੱਡਕੁਆਰਟਰ ਵਿਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਇਸ ਘਟਨਾ ਵਿਚ 10 ਲੋਕਾਂ ਦੀ ਮੌਤ ਦੀ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅੱਗ ਵਿਚ ਝੁਲਸ ਜਾਣ ਕਾਰਨ ਕਈ ਲੋਕਾਂ ਦੀ ਹਾਲਤ ਨਾਜੁਕ ਹੈ। ਰਿਓ ਡੀ ਜੇਨੇਰਿਓ ਸ਼ਹਿਰ ਵਿਚ ਸਥਿਤ ਇਸ ਫੁੱਟਬਾਲ ਕਲੱਬ ਵਿਚ ਸਥਾਨਕ ਸਮੇਂ ਮੁਤਾਬਕ ਅੱਗ ਸਵੇਰੇ 5 ਵਜੇ ਲੱਗੀ। ਸੂਚਨਾ ਮਿਲਣ 'ਤੇ ਅੱਗ ਬੁਝਾਊ ਵਿਭਾਗ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਸਹਿਵਾਗ ਨੇ #5Yearchallenge ਨਾਲ ਦਿੱਤਾ ਰਾਜਨੀਤੀ 'ਚ ਉਤਰਨ ਦੇ ਸਵਾਲਾਂ ਦਾ ਜਵਾਬ

PunjabKesari
ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੇ ਇਲਾਵਾ ਧਾਕੜ ਵਰਿੰਦਰ ਸਹਿਵਾਗ ਵੀ ਲੋਕਸਭਾ ਚੋਣਾਂ 'ਚ ਬੀ.ਜੇ.ਪੀ. ਦਾ ਪੱਲਾ ਫੜਦੇ ਨਜ਼ਰ ਆਉਣਗੇ। ਸੋਸ਼ਲ ਸਾਈਟਸ 'ਤੇ ਤਾਂ ਬਾਕਾਇਦਾ ਇਸ ਹੈਡਲਾਈਨ ਦੇ ਨਾਲ ਖਬਰ ਚਲਾਈ ਗਈ ਸੀ ਕਿ ਸਹਿਵਾਗ ਨੂੰ ਰੋਹਤਕ ਸੀਟ ਤੋਂ ਚੋਣ ਲੜਾਉਣ ਦੀ ਤਿਆਰੀ ਹੈ ਕਿਉਂਕਿ ਸਹਿਵਾਗ ਜਾਟ ਹਨ ਅਤੇ ਰੋਹਤਕ ਸੀਟ ਜਾਟ ਬਹੁਮਤ ਵਾਲੀ ਹੈ। 

ਰੋਹਿਤ ਬਣੇ ਟੀ-20 ਇੰਟਰਨੈਸ਼ਨਲ 'ਚ ਦੌੜਾਂ ਦੇ ਕਿੰਗ, ਛੱਕਿਆ ਦਾ ਸੈਂਕੜਾ ਕੀਤਾ ਪੂਰਾ

PunjabKesari
ਨਿਊਜ਼ੀਲੈਂਡ ਵਿਰੁੱਧ ਆਕਲੈਂਡ ਟੀ-20 'ਚ ਆਖਿਰਕਾਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਬੱਲਾ ਚੱਲ ਹੀ ਪਿਆ। ਨਿਊਜ਼ੀਲੈਂਡ ਤੋਂ ਮਿਲਿਆ 159 ਦੌੜਾਂ ਦੇ ਟੀਚੇ ਦੇ ਜਵਾਬ 'ਚ ਰੋਹਿਤ ਨੇ ਆਪਣੀ ਟੀਮ ਦੀ ਤੂਫਾਨੀ ਸ਼ੁਰੂਆਤ ਕੀਤੀ। ਰੋਹਿਤ ਨੇ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਸਿਰਫ ਇਹੀ ਨਹੀਂ, ਉਸ ਨੇ ਟੀ-20 'ਚ ਛੱਕਿਆਂ ਸੈਂਕੜਾਂ ਵੀ ਪੂਰਾ ਕਰ ਲਿਆ ਹੈ।

ਰੂਸੀ ਪੈਰਾਲੰਪਿਕ ਕਮੇਟੀ ਤੋਂ ਹਟੀ ਡੋਪਿੰਗ ਦੀ ਪਾਬੰਦੀ

PunjabKesari
ਰੂਸ ਦੇ ਪੈਰਾਲੰਪਿਕ ਖਿਡਾਰੀ ਸ਼ੁੱਕਰਵਾਰ ਨੂੰ ਡੋਪਿੰਗ ਸੰਬੰਧੀ ਪਾਬੰਦੀ ਹਟਣ ਤੋਂ ਬਾਅਦ ਅਗਲੇ ਸਾਲ ਟੋਕੀਓ 'ਚ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਵਿਚ ਆਪਣੇ ਦੇਸ਼ ਦੇ ਝੰਡੇ ਹੇਠ ਹਿੱਸਾ ਲੈ ਸਕਣਗੇ। ਰੂਸੀ ਪੈਰਾਲੰਪਿਕ ਕਮੇਟੀ (ਆਰ. ਪੀ. ਸੀ.) ਨੂੰ ਦੋ ਸਾਲ ਪਹਿਲਾਂ ਵੱਡੇ ਪੱਧਰ 'ਤੇ ਡੋਪਿੰਗ ਦੇ ਦੋਸ਼ ਵਿਚ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ।

ਵਿਸ਼ਵ ਕੱਪ 'ਚ ਧੋਨੀ ਦੀ ਮੌਜੂਦਗੀ ਅਹਿਮ ਹੋਵੇਗੀ : ਯੁਵਰਾਜ

PunjabKesari
ਤਜਰਬੇਕਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਟੀਮ ਦੇ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਦੇ ਮੱਦੇਨਜ਼ਰ ਮਹਿੰਦਰ ਸਿੰਘ ਧੋਨੀ ਦੀ ਮੌਜੂਦਗੀ ਅਹਿਮ ਹੈ ਕਿਉਂਕਿ ਉਹ ਮੌਜੂਦਾ ਕਪਤਾਨ ਵਿਰਾਟ ਕੋਹਲੀ ਲਈ 'ਮਾਰਗਦਰਸ਼ਕ' ਹੈ ਤੇ ਫੈਸਲੇ ਲੈਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਸਿੰਧੂ ਨਾਲ ਲੀ ਨਿੰਗ ਨੇ ਲਗਭਗ 50 ਕਰੋੜ ਰੁਪਏ ਦਾ ਕੀਤਾ ਕਰਾਰ

PunjabKesari
ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨਾਲ ਚੀਨ ਦੀ ਖੇਡ ਸਮੱਗਰੀ ਬਣਾਉਣ ਵਾਲੀ ਲੀ ਨਿੰਗ ਨਾਲ ਲਗਭਗ 50 ਕਰੋੜ ਰੁਪਏ ਦਾ ਚਾਰ ਸਾਲ ਦਾ ਕਰਾਰ ਕੀਤਾ ਹੈ। ਇਸ ਰਿਕਰਾਡ ਕਰਾਰ ਤੋਂ ਪਹਿਲਾਂ ਚੀਨ ਦੀ ਕੰਪਨੀ ਨੇ ਪਿਛਲੇ ਮਹੀਨੇ ਇਕ ਹੋਰ ਭਾਰਤੀ ਕਿਡਾਰੀ ਕਿਦਾਂਬੀ ਸ਼੍ਰੀਕਾਂਤ ਨਾਲ ਇੰਨੇ ਸਮੇਂ ਲਈ 35 ਕਰੋੜ ਰੁਪਏ ਦਾ ਕਰਾਰ ਕੀਤਾ ਸੀ।

ਭਾਰਤੀ ਟੀਮ ਨੂੰ ਜਾਣਾ ਪਵੇਗਾ ਪਾਕਿਸਤਾਨ... ਨਹੀਂ ਤਾਂ ਲੱਗੇਗੀ ਪਾਬੰਦੀ!

PunjabKesari
ਭਾਰਤ ਅਤੇ ਪਾਕਿਸਤਾਨ ਵਿਚਾਲੇ ਭਾਵੇਂ ਹੀ ਕ੍ਰਿਕਟ ਦੇ ਮੈਦਨ 'ਤੇ ਬਾਈਲੈਟਰਲ ਸੀਰੀਜ਼ ਹੋਏ ਕਈ ਸਾਲ ਹੋ ਗਏ ਹਨ। ਭਾਵੇਂ ਭਾਰਤੀ ਟੀਮ ਨੇ ਕਈ ਸਾਲਾਂ ਤੋਂ ਪਾਕਿਸਤਾਨ ਦਾ ਦੌਰਾ ਨਾ ਕੀਤਾ ਹੋਵੇ ਪਰ ਭਾਰਤ ਦੀ ਇਕ ਟੀਮ ਹੁਣ ਛੇਤੀ ਹੀ ਪਾਕਿਸਤਾਨ ਦਾ ਦੌਰਾ ਕਰ ਸਕਦੀ ਹੈ। ਇਹ ਟੀਮ ਕ੍ਰਿਕਟ ਦੀ ਨਹੀਂ ਸਗੋਂ ਟੈਨਿਸ ਦੀ ਹੋਵੇਗੀ।

ਸ਼ਤਰੰਜ : ਮੁਰਲੀ ਹਾਰਿਆ, ਮੁਸਕਿਲ ਨਾਲ ਬੰਗਲਾ ਰੈੱਡ ਤੋਂ ਜਿੱਤੀ ਪੈਟ੍ਰੋਲੀਅਮ ਸਪੋਰਟਸ

PunjabKesari
39ਵੀਂ ਰਾਸ਼ਟਰੀ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਤੀਜੇ ਰਾਊਂਡ ਦੇ ਮੁਕਾਬਲੇ ਵਿਚ ਉਸ ਸਮੇਂ ਬੇਹੱਦ ਰੋਮਾਂਚਕ ਸਥਿਤੀ ਬਣ ਗਈ ਜਦੋਂ ਟਾਪ ਸੀਡ ਪੈਟ੍ਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ.ਬੀ.) ਬੰਗਾਲ ਰੈੱਡ ਦੇ ਸਾਹਮਣੇ ਬੇਹੱਦ ਮੁਸ਼ਕਿਲ ਵਿਚ ਪੈ ਗਈ। ਹਾਲਾਂਕਿ ਤਜਰਬੇ ਦੇ ਦਮ'ਤੇ ਉਹ ਬੰਗਾਲ ਤੋਂ ਜਿੱਤਣ ਵਿਚ ਕਾਮਯਾਬ ਰਿਹਾ।


Related News