ਭਾਰਤ ਦੌਰੇ ''ਚ ਸਪਿਨਰਾਂ ਦੀ ਅਹਿਮ ਭੂਮਿਕਾ ਹੋਵੇਗੀ : ਕਮਿੰਸ
Saturday, Jan 11, 2020 - 02:23 AM (IST)

ਮੁੰਬਈ- ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਆਗਾਮੀ ਵਨ ਡੇ ਸੀਰੀਜ਼ ਵਿਚ ਇਨ੍ਹਾਂ ਪਿੱਚਾਂ 'ਤੇ ਸਪਿਨਰਾਂ ਦੀ ਅਹਿਮ ਭੂਮਿਕਾ ਹੋਵੇਗੀ। ਭਾਰਤ ਤੇ ਆਸਟਰੇਲੀਆ ਵਿਚਾਲੇ 14 ਜਨਵਰੀ ਤੋਂ 3 ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਸੀਰੀਜ਼ ਦਾ ਦੂਜਾ ਮੈਚ 17 ਜਨਵਰੀ ਨੂੰ ਰਾਜਕੋਟ ਤੇ ਤੀਜਾ ਮੈਚ 19 ਜਨਵਰੀ ਨੂੰ ਬੈਂਗਲੁਰੂ ਵਿਚ ਆਯੋਜਿਤ ਹੋਵੇਗਾ। ਕਮਿੰਸ ਨੇ ਆਸਟਰੇਲੀਆਈ ਟੀਮ ਦੇ ਭਾਰਤ ਪਹੁੰਚਣ 'ਤੇ ਪੱਤਰਕਾਰਾਂ ਨੂੰ ਕਿਹਾ, ''ਮੇਰੇ ਹਿਸਾਬ ਨਾਲ ਦੁਨੀਆ ਦੇ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਭਾਰਤੀ ਪਿੱਚਾਂ 'ਤੇ ਸਭ ਤੋਂ ਵੱਧ ਸਪਿਨਰਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ ਪਰ ਵਨ ਡੇ ਰਾਸ਼ਟਰੀ ਮੈਚਾਂ ਵਿਚ ਸਪਿਨ ਗੇਂਦਾਂ ਕਾਫੀ ਅਸਾਧਾਰਨ ਹੁੰਦੀਆਂ ਹਨ।''
ਆਸਟਰੇਲੀਆ ਨੇ ਪਿਛਲੇ ਸਾਲ ਭਾਰਤ ਵਿਚ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਵਿਚ 0-2 ਨਾਲ ਪਿਛੜਨ ਬਾਅਦ 3-2 ਨਾਲ ਜਿੱਤ ਆਪਣੇ ਨਾਂ ਕੀਤੀ ਸੀ। '