ਭਾਰਤ ''ਚ ਦਮ ਤੋੜ ਰਹੀ ਹੈ ਸਪਿਨ ਗੇਂਦਬਾਜ਼ੀ ਦੀ ਕਲਾ : ਮੁਰਲੀ ਕਾਰਤਿਕ

11/23/2019 1:21:20 AM

ਕੋਲਕਾਤਾ- ਸਾਬਕਾ ਸਪਿਨਰ ਮੁਰਲੀ ਕਾਰਤਿਕ ਦਾ ਮੰਨਣਾ ਹੈ ਕਿ ਭਾਰਤ 'ਚ ਸਪਿਨ ਗੇਂਦਬਾਜ਼ੀ ਦੀ ਕਲਾ ਦਮ ਤੋੜ ਰਹੀ ਹੈ ਤੇ ਮੌਜੂਦਾ ਸਮੇਂ ਵਿਚ ਸ਼ਾਇਦ ਹੀ ਅਜਿਹੇ ਪੁਰਾਣੇ ਸਪਿਨਰ ਬਚੇ ਹਨ, ਜਿਹੜੇ ਬੱਲੇਬਾਜ਼ ਨੂੰ ਗੇਂਦ ਦੇ ਹਵਾ ਵਿਚ ਰਹਿੰਦੇ ਹੋਏ ਤੇ ਟਰਨ ਨਾਲ ਝਕਾਨੀ ਦੇ ਸਕਦੇ ਹਨ।
ਭਾਰਤ ਲਈ 8 ਟੈਸਟ ਤੇ 37 ਵਨ ਡੇ ਖੇਡਣ ਵਾਲੇ ਖੱਬੇ ਹੱਥ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਦੇਸ਼ ਵਿਚ ਚੰਗੇ ਸਪਿਨਰਾਂ ਦੀ ਕਮੀ 'ਤੇ ਨਾਖੁਸ਼ੀ ਜਤਾਈ। ਕਾਰਤਿਕ ਨੇ ਕਿਹਾ, ''ਅਸੀਂ  ਹੁਣ ਵੀ ਚਾਹੁੰਦੇ ਹਾਂ ਕਿ ਸਾਡੇ ਕੋਲ ਮੁਥੱਈਆ ਮੁਰਲੀਧਰਨ, ਸ਼ੇਨ ਵਾਰਨ ਜਾਂ ਡੇਨੀਅਲ ਵਿਟੋਰੀ ਵਰਗਾ ਗੇਂਦਬਾਜ਼ ਹੋਵੇ, ਜਿਹੜਾ ਗੇਂਦ ਨੂੰ ਹਵਾ ਵਿਚ ਰਹਿੰਦੇ ਹੋਏ ਬੱਲੇਬਾਜ਼ ਨੂੰ ਝਕਾਨੀ ਦੇ ਸਕੇ ਤੇ ਆਪਣੇ ਤਰੀਕੇ ਨਾਲ ਹਮਲਾਵਰ ਰਹੇ। ਅਜੇ ਇਸ ਦੀ ਕਮੀ ਮਹਿਸੂਸ ਹੋ ਰਹੀ ਹੈ।''


Gurdeep Singh

Content Editor

Related News