ਸਪੀਡ ਚੈੱਸ 2020– ਨੈਪੋਮਨਿਆਚੀ ਨੂੰ ਹਰਾ ਕੇ ਅਰੋਨੀਅਨ ਕੁਆਰਟਰ ਫਾਈਨਲ ''ਚ

11/13/2020 2:52:54 AM

ਮਾਸਕੋ (ਰੂਸ) (ਨਿਕਲੇਸ਼ ਜੈਨ)– ਸਪੀਡ ਚੈੱਸ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਦੇ 5ਵੇਂ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਅਰਮੀਨੀਆ ਦੇ ਧਾਕੜ ਗ੍ਰੈਂਡ ਮਾਸਟਰ ਵਿਸ਼ਵ ਨੰਬਰ-6 ਲੇਵੋਨ ਅਰੋਨੀਅਨ ਨੇ ਵਿਸ਼ਵ ਨੰਬਰ-4 ਰੂਸ ਦੇ ਇਯਾਨ ਨੈਪੋਮਨਿਆਚੀ ਨੂੰ ਹਰਾਉਂਦੇ ਹੋਏ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਤੇ ਹੁਣ ਉਸਦਾ ਮੁਕਾਬਲਾ ਵਿਸ਼ਵ ਨੰਬਰ-5 ਫਰਾਂਸ ਦੇ ਮੈਕਸੀਮ ਲਾਗ੍ਰੇਵ ਨਾਲ ਹੋਵੇਗਾ।

ਮੁਕਾਬਲਾ ਇਕ ਵਾਰ ਫਿਰ ਤਿੰਨ ਫਾਰਮੈੱਟ ਦੇ ਵੱਖ-ਵੱਖ ਸਮਿਆਂ ਵਿਚ ਖੇਡਿਆ ਗਿਆ ਤੇ ਇਯਾਨ ਨੈਪੋਮਨਿਆਚੀ ਸ਼ੁਰੂਆਤ ਤੋਂ ਹੀ ਅਰੋਨੀਅਨ ਦੇ ਸਾਹਮਣੇ ਦਬਾਅ ਵਿਚ ਨਜ਼ਰ ਆਇਆ। ਪਹਿਲੇ ਸੈੱਟ ਵਿਚ 90 ਮਿੰਟ ਤਕ 5+1 ਮਿੰਟ ਦੇ ਕੁੱਲ 8 ਮੁਕਾਬਲੇ ਖੇਡੇ ਗਏ ਤੇ ਅਰੋਨੀਅਨ ਨੇ ਇਸ ਨੂੰ 4.5-3.5 ਨਾਲ ਆਪਣੇ ਨਾਂ ਕੀਤਾ। ਦੂਜੇ ਸੈੱਟ ਵਿਚ 60 ਮਿੰਟ ਤਕ ਹੋਏ 3+1 ਦੇ 9 ਮੁਕਾਬਲਿਆਂ ਵਿਚ ਦੋਵਾਂ ਵਿਚਾਲੇ ਬਰਾਬਰੀ ਦੀ ਟੱਕਰ ਰਹੀ ਤੇ ਦੋਵਾਂ ਨੇ 4.5-4.5 ਅੰਕ ਵੰਡੇ ਤੇ ਕੁਲ ਸਕੋਰ 9-8 ਨਾਲ ਅਰੋਨੀਅਨ ਦੇ ਪੱਖ ਵਿਚ ਬਣਿਆ ਹੋਇਆ ਸੀ ਤੇ ਇਸ ਤੋਂ ਬਾਅਦ ਹੋਏ 1+1 ਦੇ ਬੁਲੇਟ ਮੁਕਾਬਲਿਆਂ ਦੇ ਤੀਜੇ ਸੈੱਟ ਵਿਚ ਅਰੋਨੀਅਨ ਨੇ ਹੋਰ ਬਿਹਤਰ ਖੇਡ ਦਿਖਾਈ ਤੇ 5-3 ਨਾਲ ਬਾਜ਼ੀ ਆਪਣੇ ਨਾਂ ਕੀਤੀ ਤੇ ਕੁਲ 14-11 ਦੇ ਫਰਕ ਨਾਲ ਪ੍ਰੀ-ਕੁਆਰਟਰ ਫਾਈਨਲ ਜਿੱਤ ਕੇ ਲੇਵੋਨ ਅਰੋਨੀਅਨ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ।


Inder Prajapati

Content Editor

Related News