ਪਾਕਿ-ਨਿਊਜ਼ੀਲੈਂਡ ਸੀਰੀਜ਼ ਦੇ ਲਈ ਇੰਨੇ ਫੀਸਦੀ ਦਰਸ਼ਕਾਂ ਨੂੰ ਦਿੱਤੀ ਮਨਜ਼ੂਰੀ

Monday, Aug 30, 2021 - 09:53 PM (IST)

ਪਾਕਿ-ਨਿਊਜ਼ੀਲੈਂਡ ਸੀਰੀਜ਼ ਦੇ ਲਈ ਇੰਨੇ ਫੀਸਦੀ ਦਰਸ਼ਕਾਂ ਨੂੰ ਦਿੱਤੀ ਮਨਜ਼ੂਰੀ

ਕਰਾਚੀ- ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੇਂਟਰ (ਐੱਨ. ਸੀ. ਓ. ਸੀ.) ਨੇ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਆਗਾਮੀ ਸੀਰੀਜ਼ ਦੇ ਦੌਰਾਨ ਮੈਦਾਨ 'ਤੇ 25 ਫੀਸਦੀ ਦਰਸ਼ਕਾਂ ਦੀ ਮੌਜੂਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਨ. ਸੀ. ਓ. ਸੀ. ਵਲੋਂ ਇਸ ਐਲਾਨ ਦੇ ਅਨੁਸਾਰ ਲਗਭਗ 4500 ਦਰਸ਼ਕਾਂ ਨੂੰ ਵਨ ਡੇ ਮੈਚ ਦੇਖਣ ਦੀ ਆਗਿਆ ਦਿੱਤੀ ਜਾਵੇਗੀ, ਜਦਕਿ ਲਗਭਗ 5500 ਦਰਸ਼ਕਾਂ ਨੂੰ ਟੀ-20 ਸੀਰੀਜ਼ ਦੇ ਲਈ ਮੈਦਾਨ 'ਚ ਬੈਠਣ ਦਿੱਤਾ ਜਾ ਸਕਦਾ ਹੈ। ਹਾਲਾਂਕਿ ਮੈਦਾਨ ਵਿਚ ਕੇਵਲ ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕ ਲੱਗੀ ਹੋਣ ਤੇ ਜਿਸ ਦੇ ਕੋਲ ਕੋਰੋਨਾ ਟੀਕਾਕਰਣ ਦਾ ਸਰਟੀਫਿਕੇਟ ਹੋਵੇਗਾ। 

ਇਹ ਖ਼ਬਰ ਪੜ੍ਹੋ- ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ


ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਦਰਸ਼ਕ ਕਿਸੇ ਵੀ ਖੇਡ ਆਯੋਜਨ ਦਾ ਸਾਰ ਹੁੰਦੇ ਹਨ, ਕਿਉਂਕਿ ਉਹ ਖਿਡਾਰੀਆਂ ਦੇ ਲਈ ਉੱਤਮਤਾ, ਪ੍ਰਦਰਸ਼ਨ ਅਤੇ ਖੁਸ਼ੀ ਦਾ ਮਾਹੌਲ ਬਣਾਉਂਦੇ ਹਨ। ਅਸੀਂ ਪੀ. ਸੀ. ਬੀ. ਨੂੰ 8 ਮੈਚਾਂ ਦੇ ਲਈ 25 ਫੀਸਦੀ ਦਰਸ਼ਕਾਂ ਨੂੰ ਬੁਲਾਉਣ ਦੀ ਇਜਾਜ਼ਤ ਦੇਣ ਦੇ ਲਈ ਐੱਨ. ਸੀ. ਓ. ਸੀ. ਦੇ ਧੰਨਵਾਦੀ ਹਾਂ। ਮੈਨੂੰ ਯਕੀਨ ਹੈ ਕਿ ਐੱਨ. ਸੀ. ਓ. ਸੀ. ਦੇ ਫੈਸਲੇ ਤੋਂ ਬਾਅਦ ਬਿਨਾਂ ਟੀਕਾਕਰਣ ਵਾਲੇ ਕ੍ਰਿਕਟ ਫਾਲੋਅਰ ਆਪਣੀ ਟੀਕਾਕਰਣ ਪ੍ਰਕਿਰਿਆ ਵਿਚ ਤੇਜ਼ੀ ਲਿਆਉਣਗੇ, ਤਾਂਕਿ ਉਹ 2003 ਤੋਂ ਬਾਅਦ ਦੋਵਾਂ ਟੀਮਾਂ ਦੇ ਵਿਚਾਲੇ ਘਰੇਲੂ ਮੈਦਾਨ 'ਤੇ ਪਹਿਲੀ ਸੀਰੀਜ਼ ਦੇਖ ਸਕਣ।

ਇਹ ਖ਼ਬਰ ਪੜ੍ਹੋ-  ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ


ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਪਾਕਿਸਤਾਨ ਦੌਰੇ 'ਤੇ ਤਿੰਨ ਵਨ ਡੇ ਮੈਚ ਖੇਡੇਗੀ, ਜੋ ਕ੍ਰਮਵਾਰ- 17, 19 ਅਤੇ 21 ਸਤੰਬਰ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਜਾਣਗੇ। ਇਸ ਤੋਂ ਬਾਅਦ ਪੰਜ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ, ਜੋ 25 ਸਤੰਬਰ ਤੋਂ ਤਿੰਨ ਅਕਤੂਬਰ ਤੱਕ ਲਾਹੌਰ ਦੇ ਗਦਾਫੀ ਸਟੇਡੀਅਮ ਵਿਚ ਆਯੋਜਿਤ ਹੋਵੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News