IPL ਮੈਚਾਂ ਲਈ ਦਰਸ਼ਕਾਂ ਨੂੰ ਸਟੇਡੀਅਮ 'ਚ ਪ੍ਰਵੇਸ਼ ਦੀ ਮਿਲੀ ਇਜਾਜ਼ਤ, ਜਾਣੋ ਕਿਵੇਂ ਖ਼ਰੀਦ ਸਕਦੇ ਹਨ ਟਿਕਟ?

09/15/2021 5:24:05 PM

ਸਪੋਰਟਸ ਡੈਸਕ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 'ਚ ਦਰਸ਼ਕਾਂ ਦੀ ਵਾਪਸੀ ਹੋ ਗਈ ਹੈ। ਆਈ. ਪੀ. ਐੱਲ. ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਗਿਆ ਹੈ ਕਿ ਆਈ. ਪੀ. ਐੱਲ. ਹੁਣ ਫਿਰ ਤੋਂ ਸਟੇਡੀਅਮ 'ਚ ਦਰਸ਼ਕਾਂ ਦਾ ਸਵਾਗਤ ਕਰਨ ਨੂੰ ਤਿਆਰ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਆਈ. ਪੀ. ਐੱਲ. ਪ੍ਰਸ਼ੰਸਕਾਂ ਦੇ ਬਿਨਾ ਖ਼ਾਲੀ ਸਟੇਡੀਅਮਾਂ 'ਚ ਖੇਡਿਆ ਜਾ ਰਿਹਾ ਸੀ। 4 ਮਈ ਨੂੰ ਲੀਗ ਦੇ ਮੁਲਤਵੀ ਹੋਣ ਦੇ ਸਮੇਂ ਤਕ ਕੁਲ 29 ਮੈਚ ਖੇਡੇ ਜਾ ਚੁੱਕੇ ਸਨ। ਹੁਣ ਟੂਰਨਾਮੈਂਟ ਦੇ ਬਾਕੀ ਬਚੇ ਹੋਏ ਮੈਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਤਿੰਨ ਸਟੇਡੀਅਮਾਂ 'ਚ ਖੇਡੇ ਜਾਣੇ ਹਨ। ਇਹ ਮੁਕਾਬਲੇ ਦਰਸ਼ਕਾਂ ਦੀ ਮੌਜੂਦਗੀ 'ਚ ਖੇਡੇ ਜਾਣਗੇ। 
ਇਹ ਵੀ ਪੜ੍ਹੋ : ਸਿੰਘੂ ਬਾਰਡਰ 'ਤੇ ਪੈਣਗੀਆਂ ਕਬੱਡੀਆਂ, ਜਾਣੋ ਟੂਰਨਾਮੈਂਟ ਦੀ ਪੂਰੀ ਜਾਣਕਾਰੀ (ਦੇਖੋ ਵੀਡੀਓ)

ਦੂਜੇ ਪੜਾਅ ਦੀ ਸ਼ੁਰੂਆਤ ਐਤਵਾਰ ਨੂੰ ਦੁਬਈ 'ਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰਕਿੰਗਜ਼ ਵਿਚਾਲੇ ਮੁਕਾਬਲੇ ਤੋਂ ਹੋਵੇਗੀ। ਆਈ. ਪੀ. ਐੱਲ. ਨੇ ਬੁੱਧਵਾਰ ਨੂੰ ਆਪਣੇ ਬਿਆਨ 'ਚ ਕਿਹਾ, 'ਇਹ ਮੈਚ ਇਕ ਮਹੱਤਵਪੂਰਨ ਮੌਕਾ ਹੋਵੇਗਾ ਕਿਉਂਕਿ ਆਈ. ਪੀ. ਐਲ. ਕੋਵਿਡ-19 ਦੀ ਸਥਿਤੀ ਕਾਰਨ ਇਕ ਸੰਖੇਪ ਅੰਤਰਾਲ ਦੇ ਬਾਅਦ ਪ੍ਰਸ਼ੰਸਕਾਂ ਦਾ ਸਟੇਡੀਅਮ 'ਚ ਵਾਪਸੀ ਦਾ ਸਵਾਗਤ ਕਰੇਗਾ।

NEWS - VIVO IPL 2021 set to welcome fans back to the stadiums.

More details here - https://t.co/5mkO8oLTe3 #VIVOIPL

— IndianPremierLeague (@IPL) September 15, 2021

ਮੈਚ ਦੁਬਈ, ਸ਼ਾਰਜਾਹ ਤੇ ਆਬੂ ਧਾਬੀ 'ਚ ਖੇਡੇ ਜਾਣਗੇ ਕੋਵਿਡ ਪ੍ਰੋਟੋਕਾਲ ਤੇ ਯੂ. ਏ. ਈ. ਸਰਕਾਰ ਦੇ ਨਿਯਮਂ ਨੂੰ ਧਿਆਨ 'ਚ ਰਖਦੇ ਹੋਏ ਸੀਮਿਤ ਗਿਣਤੀ 'ਚ ਦਰਸ਼ਕਾਂ ਨੂੰ ਪ੍ਰਵੇਸ਼ ਮਿਲੇਗਾ। ਪ੍ਰਸ਼ੰਸਕ ਬਾਕੀ ਟੂਰਨਾਮੈਂਟ ਲਈ 16 ਸਤੰਬਰ ਤੋਂ ਆਈ. ਪੀ. ਐੱਲ. ਦੀ ਅਧਿਕਾਰਤ ਵੈੱਬਸਾਈਟ www.iplt20.com 'ਤੇ ਟਿਕਟ ਖ਼ਰੀਦ ਸਕਦੇ ਹਨ। ਟਿਕਟ PlatinumList.net 'ਤੇ ਵੀ ਖ਼ਰੀਦੇ ਜਾ ਸਕਦੇ ਹਨ। 15 ਅਕਤੂਬਰ ਨੂੰ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਧੋਨੀ ਨੂੰ ਮੈਂਟੋਰ ਨਿਯੁਕਤ ਕਰਨ ’ਤੇ ਬੋਲੇ ਗਾਂਗੁਲੀ, ਕਿਹਾ-2013 ਤੋਂ ਬਾਅਦ ਅਸੀਂ ਨਹੀਂ ਜਿੱਤੀ ICC ਟਰਾਫੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News