ਸੰਗਾਕਾਰਾ ਦੀ ਵਾਪਸੀ ਨੂੰ ਲੈ ਕੇ ਗਾਂਗੁਲੀ ਨੇ ਸ਼੍ਰੀਲੰਕਾ ਬੋਰਡ ਨੂੰ ਦਿੱਤੀ ਇਹ ਖਾਸ ਸਲਾਹ

08/29/2017 12:06:22 AM

ਨਵੀਂ ਦਿੱਲੀ— ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਸ਼੍ਰੀਲੰਕਾ ਨੂੰ ਹਰ ਪਾਸਿਓ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀਲੰਕਾ ਨੇ ਭਾਰਤ ਦੇ ਹੱਥੋਂ ਪਹਿਲੇ 3-0 ਨਾਲ ਟੈਸਟ ਸੀਰੀਜ਼ ਹਾਰੀ ਅਤੇ ਹੁਣ 5 ਵਨਡੇ ਮੈਚਾਂ ਦੀ ਸੀਰੀਜ਼ 'ਚ ਭਾਰਤ ਨੇ 3 ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਹਾਲਾਂਕਿ ਅਜੇ ਵੀ 2 ਮੈਚ ਬਾਕੀ ਹਨ, ਇਸ ਤੋਂ ਪਹਿਲਾਂ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਟੀਮ ਦੇ ਸੁਧਾਰ ਲਈ ਖਾਸ ਸਲਾਹ ਦਿੱਤੀ।
ਗਾਂਗੁਲੀ ਦਾ ਕਹਿਣਾ ਹੈ ਕਿ ਬੋਰਡ ਨੂੰ ਟੀਮ ਦੀ ਖਸਤਾ ਹਾਲਤ ਦੇਖਦਿਆ ਹੋਇਆ ਤੁਰੰਤ ਕਾਰਵਾਈ ਕਰਨ ਅਤੇ ਸਮੱਸਿਆ ਦਾ ਹੱਲ ਲੱਭਣ ਦੀ ਜ਼ਰੂਰਤ ਹੈ। ਉਨ੍ਹਾ ਨੇ ਬੋਰਡ ਨੂੰ ਸੁਝਾ ਦਿੱਤਾ ਕਿ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਕੁਮਾਰ ਸੰਗਾਕਾਰਾ ਨੂੰ ਫਿਰ ਤੋਂ ਟੀਮ 'ਚ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਸ਼੍ਰੀਲੰਕਾ 'ਚ ਫਿਰ ਤੋਂ ਟੀਮ 'ਚ ਤਾਕਤ ਲਿਆਉਣੀ ਹੈ ਤਾਂ ਉਸ ਦੇ ਲਈ ਸੰਗਾਕਾਰਾ ਨੂੰ ਘੱਟ ਤੋਂ ਘੱਟ ਇਕ ਸਾਲ ਦੇ ਲਈ ਟੀਮ 'ਚ ਵਾਪਸ ਬੁਲਾਉਣਾ ਚਾਹੀਦਾ ਹੈ।
ਹੁਣ ਵੀ ਫਾਰਮ 'ਚ ਹੈ ਸੰਗਾਕਾਰਾ
ਸੰਗਾਕਾਰਾ ਭਾਵੇਂ ਹੀ ਟੀਮ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਉਸ ਨੇ ਆਪਣੀ ਲੈਅ ਨਹੀਂ ਗੁਆਈ। ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਟੀਮ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਕੁਮਾਰ ਸੰਗਾਕਾਰਾ ਨੂੰ ਟੀਮ 'ਚ ਵਾਪਸੀ ਕਰਨੀ ਚਾਹੀਦੀ ਹੈ। ਉਸ ਨੇ ਇੰਗਲੈਂਡ ਇਸ ਸਾਲ ਦੀ ਕਾਊਂਟੀ ਸੀਜ਼ਨ 'ਚ 7 ਮੈਚਾਂ 'ਚ 1086 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 6 ਸੈਂਕੜੇ ਅਤੇ 2 ਅਰਧ ਸੈਂਕੜੇ ਵੀ ਲਗਾਏ ਹਨ। ਕੈਰੇਬੀਆਈ ਪ੍ਰੀਮੀਅਰ ਲੀਗ 'ਚ ਵੀ ਸੰਗਾਕਾਰਾ 8 ਮੈਚਾਂ 'ਚ 215 ਦੌੜਾਂ ਬਣਾ ਚੁੱਕੇ ਹਨ।


Related News