ਟੀ-20 ਕ੍ਰਿਕਟ ''ਚ ''ਹਿੱਟਮੈਨ'' ਰੋਹਿਤ ਨੇ ਹਾਸਲ ਕੀਤੀ ਇਹ ਖਾਸ ਉਪਲੱਬਧੀ
Sunday, Mar 18, 2018 - 11:44 PM (IST)
ਕੋਲੰਬੋ— 'ਹਿੱਟਮੈਨ' ਰੋਹਿਤ ਸ਼ਰਮਾ ਨੇ ਟੀ-20 ਕ੍ਰਿਕਟ 'ਚ ਖਾਸ ਉਪਲੱਬਧੀ ਹਾਸਲ ਕਰ ਲਈ ਹੈ। ਰੋਹਿਤ ਨੇ ਤਿਕੋਣੀ ਟੀ-20 ਸੀਰੀਜ਼ ਦੇ ਫਾਈਨਲ ਮੁਕਾਬਲੇ 'ਚ ਬੰਗਲਾਦੇਸ਼ ਖਿਲਾਫ 56 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਰੋਹਿਤ ਨੇ ਆਪਣੇ ਟੀ-20 ਕ੍ਰਿਕਟ ਕਰੀਅਰ 'ਚ 7 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ।
ਰੋਹਿਤ ਨੂੰ ਇਸ ਮੈਚ ਤੋਂ ਪਹਿਲਾਂ 7 ਹਜ਼ਾਰੀ ਬਣਨ ਲਈ 26 ਦੌੜਾਂ ਦੀ ਜ਼ਰੂਰਤ ਸੀ। ਹੁਣ ਉਨ੍ਹਾਂ ਨੇ 270 ਮੈਚ ਖੇਡ ਕੇ 7,030 ਦੌੜਾਂ ਬਣਾ ਲਈਆਂ ਹਨ। ਜਿਸ 'ਚ 4 ਸੈਂਕੜੇ ਤੇ 49 ਅਰਧ ਸੈਂਕੜੇ ਸ਼ਾਮਲ ਹਨ। ਰੋਹਿਤ 7 ਹਜ਼ਾਰੀ ਬਣਨ ਵਾਲੇ ਤੀਜੇ ਭਾਰਤੀ ਤੇ ਦਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ।
ਟੀ-20 'ਚ 7 ਹਜ਼ਾਰੀ ਬਣਨ ਵਾਲੇ 10 ਬੱਲੇਬਾਜ਼—
1. ਕ੍ਰਿਸ ਗੇਲ (ਵੈਸਟਇੰਡੀਜ਼)- 323 ਮੈਚ, 11068 ਦੌੜਾਂ
2. ਬ੍ਰੇਂਡਨ ਮੈਕੁਲਮ (ਨਿਊਜ਼ੀਲੈਂਡ)- 329 ਮੈਚ, 8992 ਦੌੜਾਂ
3. ਕਿਰੋਨ ਪੋਲਾਰਡ (ਵੈਸਟਇੰਡੀਜ਼)-413 ਮੈਚ 8048 ਦੌੜਾਂ
4. ਸ਼ੋਏਬ ਮਲਿਕ (ਪਾਕਿਸਤਾਨ)- 303 ਮੈਚ, 7674 ਦੌੜਾਂ
5. ਡੇਵਿਡ ਵਾਰਨਰ (ਆਸਟਰੇਲੀਆ)- 243 ਮੈਚ, 7668 ਦੌੜਾਂ
6. ਡ੍ਰਵੇਨ ਸਮਿੱਥ (ਵੈਸਟਇੰਡੀਜ਼)- 318 ਮੈਚ, 7603 ਦੌੜਾਂ
7. ਬ੍ਰੈਡ ਹਾਜ (ਆਸਟਰੇਲੀਆ)- 277 ਮੈਚ, 7406 ਦੌੜਾਂ
8. ਸੁਰੇਸ਼ ਰੈਨਾ (ਭਾਰਤ)- 276 ਮੈਚ, 7378 ਦੌੜਾਂ
9. ਵਿਰਾਟ ਕੋਹਲੀ (ਭਾਰਤ)- 228 ਮੈਚ, 7098 ਦੌੜਾਂ
10. ਰੋਹਿਤ ਸ਼ਰਮਾ (ਭਾਰਤ)- 270 ਮੈਚ, 7030 ਦੌੜਾਂ
