ਟ੍ਰੋਲਿੰਗ ਨੂੰ ਲੈ ਕੇ ਬੋਲੀ ਪੀ. ਵੀ. ਸਿੰਧੂ, ਕਿਹਾ- ਇਸ ਦਾ ਡੱਟ ਕੇ ਸਾਹਮਣਾ ਕਰੋ
Monday, Jan 31, 2022 - 01:42 PM (IST)

ਹੈਦਰਾਬਾਦ- ਚੋਟੀ ਦੀ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਨੂੰ ਕਿਹਾ ਕਿ ਉਨ੍ਹਾਂ ਨੂ੍ੰ ਵੀ 'ਸਾਈਬਰ ਬੁਲਿੰਗ' ਤੇ 'ਟ੍ਰੋਲਿੰਗ' ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਸਿੰਧੂ ਨੇ ਤੇਲੰਗਾਨਾ ਪੁਲਸ ਦੀ ਮਹਿਲਾ ਸੁਰੱਖਿਆ ਵਿੰਗ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਹਿੱਸਾ ਲਿਆ।
ਇਸ ਪ੍ਰੋਗਰਾਮ ਦਾ ਮਕਸਦ ਮਹਿਲਾਵਾਂ ਤੇ ਬੱਚਿਆਂ 'ਚ ਸਾਈਬਰ ਦੁਨੀਆ ਦੇ ਬਾਰੇ 'ਚ ਜਾਗਰੂਕਤਾ ਵਧਾਉਣਾ ਸੀ। ਪੁਲਸ ਮੁਤਾਬਕ ਸਿੰਧੂ ਨੇ ਕਿਹਾ ਕਿ ਇੰਟਰਨੈੱਟ ਦੀ ਵਰਤੋਂ ਵਧਣ ਨਾਲ ਸਾਈਬਰ ਕ੍ਰਾਈਮ ਵੀ ਵਧ ਰਹੇ ਹਨ, ਖ਼ਾਸ ਕਰਕੇ ਦੋ ਸਾਲ ਪਹਿਲਾਂ ਕੋਵਿਡ-19 ਮਹਾਮਾਰੀ ਦੇ ਵਧਣ ਦੇ ਬਾਅਦ ਤੋਂ। ਜੇਕਰ ਕੋਈ ਸਾਈਬਰ ਕ੍ਰਾਈਮ ਦਾ ਸ਼ਿਕਾਰ ਬਣਦਾ ਹੈ ਤਾਂ ਉਸ ਨੂੰ ਆਪਣੇ ਨੇੜੇ ਦੇ ਪੁਲਸ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ।