ਵਿਸ਼ਵ ਕੱਪ 2030 ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ ਸਪੇਨ
Wednesday, Jan 28, 2026 - 11:30 AM (IST)
ਮੈਡ੍ਰਿਡ- ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ 2030 ’ਚ ਹੋਣ ਵਾਲੇ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਦੇ ਮੈਚ ਕਿੱਥੇ ਖੇਡੇ ਜਾਣਗੇ ਪਰ ਸਪੇਨ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਨੇ ਕਿਹਾ ਕਿ ਸਪੇਨ ਫਾਈਨਲ ਦੀ ਮੇਜ਼ਬਾਨੀ ਕਰੇਗਾ।
ਸਪੇਨ, ਪੁਰਤਗਾਲ ਤੇ ਮੋਰੱਕੋ ਇਸ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨ ਹਨ ਜਦਕਿ ਉਰੂਗਵੇ, ਅਰਜਨਟੀਨਾ ਤੇ ਪੈਰਾਗਵੇ ਵੀ ਇਕ-ਇਕ ਮੈਚ ਦੀ ਮੇਜ਼ਬਾਨੀ ਕਰਨਗੇ। ਸਪੇਨ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਰਾਫੇਲ ਲੂਜ਼ਾਨ ਨੇ ਦੱਸਿਆ ਕਿ ਫਾਈਨਲ ਮੈਚ ਸਪੇਨ ’ਚ ਹੋਵੇਗਾ ਪਰ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਕਿਸ ਸ਼ਹਿਰ ਜਾਂ ਕਿਸ ਸਥਾਨ ’ਤੇ ਖੇਡਿਆ ਜਾਵੇਗਾ
