ਸਪੇਨ ਦਾ ਰੂਡੀ 6 ਓਲੰਪਿਕ ’ਚ ਹਿੱਸਾ ਲੈਣ ਵਾਲਾ ਪਹਿਲਾ ਬਾਸਕਟਬਾਲ ਖਿਡਾਰੀ ਬਣਿਆ
Sunday, Jul 28, 2024 - 10:22 AM (IST)
![ਸਪੇਨ ਦਾ ਰੂਡੀ 6 ਓਲੰਪਿਕ ’ਚ ਹਿੱਸਾ ਲੈਣ ਵਾਲਾ ਪਹਿਲਾ ਬਾਸਕਟਬਾਲ ਖਿਡਾਰੀ ਬਣਿਆ](https://static.jagbani.com/multimedia/2024_7image_10_22_47392141255.jpg)
ਵਿਲਨੋਵਡਾਸਕ (ਫਰਾਂਸ)–ਸਪੇਨ ਦੇ ਰੂਡੀ ਫਰਨਾਂਡੇਜ 6 ਓਲੰਪਿਕ ਵਿਚ ਹਿੱਸਾ ਲੈਣ ਵਾਲਾ ਪਹਿਲਾ ਪੁਰਸ਼ ਬਾਸਕਸਟਬਾਲ ਖਿਡਾਰੀ ਬਣ ਗਿਆ ਹੈ। ਇਸ 39 ਸਾਲਾ ਖਿਡਾਰੀ ਨੇ ਪੈਰਿਸ ਓਲੰਪਿਕ ਵਿਚ ਸ਼ਨੀਵਾਰ ਨੂੰ ਆਸਟ੍ਰੇਲੀਆ ਵਿਰੁੱਧ ਸਪੇਨ ਵੱਲੋਂ ਉਤਰ ਕੇ ਇਹ ਉਪਲੱਬਧੀ ਹਾਸਲ ਕੀਤੀ।
ਸੋਮਵਾਰ ਨੂੰ ਜਦੋਂ ਅਮਰੀਕਾ ਦੀ ਮਹਿਲਾ ਟੀਮ ਜਾਪਾਨ ਵਿਰੁੱਧ ਉਤਰੇਗੀ ਤਾਂ ਡਾਇਨਾ ਟੋਰਾਸੀ ਵੀ 6 ਓਲੰਪਿਕ ਵਿਚ ਖੇਡਣ ਵਾਲੀ ਪਹਿਲੀ ਮਹਿਲਾ ਬਾਸਕਟਬਾਲ ਖਿਡਾਰੀ ਬਣ ਜਾਵੇਗੀ।