ਸਪੇਨ ਦੇ ਮਾਨੋਲੋ ਮਾਰਕੇਜ਼ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ

Saturday, Jul 20, 2024 - 06:47 PM (IST)

ਸਪੇਨ ਦੇ ਮਾਨੋਲੋ ਮਾਰਕੇਜ਼ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ

ਨਵੀਂ ਦਿੱਲੀ, (ਭਾਸ਼ਾ) ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਟੀਮ ਐੱਫ.ਸੀ. ਗੋਆ ਦੇ ਮੌਜੂਦਾ ਇੰਚਾਰਜ ਸਪੇਨ ਦੇ ਮਾਨੋਲੋ ਮਾਰਕੇਜ਼ ਨੂੰ ਸ਼ਨੀਵਾਰ ਨੂੰ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਬਰਖਾਸਤ ਇਗੋਰ ਸਟਿਮੈਕ ਦੀ ਜਗ੍ਹਾ ਲਵੇਗਾ। 55 ਸਾਲਾ ਮਾਰਕੇਜ਼ ਨੂੰ ਸ਼ਨੀਵਾਰ ਨੂੰ ਇੱਥੇ ਹੋਈ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਦੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਚੋਟੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ। 

ਮਾਰਕੇਜ਼ ਇਸ ਸਮੇਂ ਆਈਐਸਐਲ ਟੀਮ ਐਫਸੀ ਗੋਆ ਦੇ ਮੁੱਖ ਕੋਚ ਹਨ। ਏਆਈਐਫਐਫ ਨੇ ਇੱਕ ਬਿਆਨ ਵਿੱਚ ਕਿਹਾ, "ਦਿਨ ਦੇ ਆਪਣੇ ਪਹਿਲੇ ਫੈਸਲੇ ਵਿੱਚ, ਕਮੇਟੀ ਨੇ ਸੀਨੀਅਰ ਪੁਰਸ਼ ਰਾਸ਼ਟਰੀ ਟੀਮ ਲਈ ਇੱਕ ਨਵੇਂ ਮੁੱਖ ਕੋਚ ਦੀ ਨਿਯੁਕਤੀ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਤੁਰੰਤ ਪ੍ਰਭਾਵ ਨਾਲ ਇਸ ਅਹੁਦੇ ਲਈ ਮਾਨੋਲੋ ਮਾਰਕੇਜ਼ ਦੀ ਚੋਣ ਕੀਤੀ। 


author

Tarsem Singh

Content Editor

Related News