ਦੱਖਣੀ ਅਫ਼ਰੀਕੀ ਕ੍ਰਿਕਟਰ 'ਤੇ ਪਬ ਦੇ ਬਾਹਰ ਜਾਨਲੇਵਾ ਹਮਲਾ, ਹਾਲਤ ਗੰਭੀਰ
Wednesday, Jun 01, 2022 - 01:21 PM (IST)
ਸਪੋਰਟਸ ਡੈਸਕ- ਦੱਖਣੀ ਅਫਰੀਕਾ ਦੇ ਸਾਬਕਾ ਅੰਡਰ-19 ਗੇਂਦਬਾਜ਼ ਮੋਂਡਲੀ ਖੁਮਾਲੋ 'ਤੇ ਸ਼ਨੀਵਾਰ ਰਾਤ ਬ੍ਰਿਜਵਾਟਰ 'ਚ ਇਕ ਪਬ ਦੇ ਬਾਹਰ ਹਮਲਾ ਹੋ ਗਿਆ। ਖੁਮਾਲੋ ਦੇ ਦਿਮਾਗ਼ 'ਤੇ ਬਲਿਡਿੰਗ ਹੋਈ ਹੈ ਤੇ ਅਜੇ ਤਕ ਉਸ ਦੇ ਦੋ ਆਪਰੇਸ਼ਨ ਹੋ ਚੁੱਕੇ ਹਨ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਕੋਮਾ 'ਚ ਹੈ। ਘਟਨਾ ਦੇ ਸਿਲਸਿਲੇ 'ਚ ਪੁਲਸ ਨੇ ਇਕ 27 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਖ਼ਿਲਾਫ਼ 4-4 ਨਾਲ ਡਰਾਅ ਖੇਡ ਕੇ ਭਾਰਤ ਏਸ਼ੀਆ ਕੱਪ ਦੀ ਖ਼ਿਤਾਬੀ ਦੌੜ ਤੋਂ ਬਾਹਰ
20 ਸਾਲਾ ਖੁਮਾਲੋ ਨੇ ਦੱਖਣੀ ਅਫ਼ਰੀਕਾ 'ਚ ਕਵਾ-ਜੁਲੂ-ਨਟਾਲ ਇਨਲੈਂਡ ਨਾਲ ਕਰਾਰ ਕੀਤਾ ਹੋਇਆ ਹੈ ਤੇ ਉਹ ਨਾਰਥ ਪੀਟਰਸਨ ਕ੍ਰਿਕਟ ਕਲੱਬ ਲਈ ਇਕ ਪੇਸ਼ੇਵਰ ਦੇ ਤੌਰ 'ਤੇ ਆਪਣੇ ਵਿਦੇਸ਼ੀ ਕਾਰਜਕਾਲ 'ਤੇ ਹਨ। ਟੀਮ ਪਿਛਲੇ ਹਫ਼ਤੇ ਦੇ ਅੰਤ 'ਚ ਜਿੱਤ ਦਾ ਜਸ਼ਨ ਮਨਾ ਰਹੀ ਸੀ। ਉਦੋਂ ਹੀ ਇਹ ਘਟਨਾ ਵਾਪਰੀ। ਖੁਮਾਲੋ ਘਟਨਾ ਵਾਲੇ ਸਥਾਨ 'ਤੇ ਹੀ ਬੇਹੋਸ਼ ਹੋ ਗਿਆ ਸੀ। ਉਸ ਨੂੰ ਸਾਊਥਮੀਡ ਹਸਪਤਾਲ 'ਚ ਐਮਰਜੈਂਸੀ ਮੈਡੀਕਲ ਟ੍ਰੀਟਮੈਂਟ ਦਿੱਤਾ ਗਿਆ ਹੈ।
ਕਲੱਬ ਤੇ ਖੁਮਾਲੋ ਦੇ ਏਜੰਟ ਰਾਬ ਹਮਫ੍ਰੀਜ਼ ਵਲੋਂ ਖੁਮਾਲੋ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਮਫ੍ਰੀਜ਼ ਨੇ ਕਿਹਾ- ਮੋਂਡਲੀ ਸੱਜਣ ਵਿਅਕਤੀ ਹੈ। ਉਸ ਦੀ ਮਾਂ ਇਹ ਸਮਝ ਹੀ ਨਹੀਂ ਪਾ ਰਹੀ ਹੈ ਕਿ ਉਸ ਦੇ ਪੁੱਤਰ ਨਾਲ ਅਜਿਹਾ ਕਿਵੇਂ ਹੋ ਸਕਦਾ ਹੈ। ਨਾਰਥ ਪੀਟਰਸਨ 'ਚ ਹਰ ਕੋਈ ਉਸ ਨੂੰ ਪਿਆਰ ਕਰਦਾ ਸੀ। ਉਹ ਅਸਲ 'ਚ ਇਕ ਪਿਆਰਾ ਬੱਚਾ ਹੈ। ਉਹ ਇੱਥੇ ਅਸਲ 'ਚ ਚੰਗਾ ਸਮਾਂ ਬਿਤਾ ਰਿਹਾ ਸੀ। ਉਸ ਨੇ ਵਾਕਈ ਚੰਗੀ ਗੇਂਦਬਾਜ਼ੀ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।