ਦੱ. ਅਫਰੀਕਾ ਦੇ ਗੇਂਦਬਾਜ਼ ਹੋਕੇਨ ਨੇ ਪਾਰੀ ''ਚ ਹਾਸਲ ਕੀਤੀਆਂ 9 ਵਿਕਟਾਂ, ਬਣਾਇਆ ਰਿਕਾਰਡ

Saturday, Nov 02, 2019 - 01:33 AM (IST)

ਦੱ. ਅਫਰੀਕਾ ਦੇ ਗੇਂਦਬਾਜ਼ ਹੋਕੇਨ ਨੇ ਪਾਰੀ ''ਚ ਹਾਸਲ ਕੀਤੀਆਂ 9 ਵਿਕਟਾਂ, ਬਣਾਇਆ ਰਿਕਾਰਡ

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਗੇਂਦਬਾਜ਼ ਐਲਡਰੇਡ ਹੋਕੇਨ ਨੇ ਇੰਸਟਨਸ ਦੀ ਟੀਮ ਵਿਰੁੱਧ ਖੇਡੇ ਜਾ ਰਹੇ ਮੈਚ 'ਚ ਨਾਰਥ ਵੇਸਟ ਵਲੋਂ ਖੇਡਦੇ ਹੋਏ 9 ਵਿਕਟਾਂ ਹਾਸਲ ਕੀਤੀਆਂ। ਹੋਕੇਨ ਮੈਚ ਦੇ ਦੌਰਾਨ ਖਤਰਨਾਕ ਨਜ਼ਰ ਆਏ ਕਿ ਉਸ ਨੇ ਸਿਰਫ 14 ਦੌੜਾਂ 'ਤੇ 9 ਵਿਕਟਾਂ ਹਾਸਲ ਕੀਤੀਆਂ। ਹੋਕੇਨ ਨੇ 15 ਓਵਰਾਂ 'ਚ 7 ਮਿਡਲ ਓਵਰ ਕਰਵਾਏ। ਉਸ ਨੇ ਇੰਸਟਨਸ ਦੇ ਸ਼ੁਰੂਆਤੀ 8 ਵਿਕਟਾਂ ਹਾਸਲ ਕੀਤੀਆਂ ਤਾਂ ਉਸਦੇ ਸਾਥੀ ਜੋਹਾਨੇਸ ਸੀ. ਕੇ. ਇਕ ਵਿਕਟ ਹਾਸਲ ਕਰਨ 'ਚ ਸਫਲ ਰਹੇ। ਜੇਕਰ ਇਹ ਵਿਕਟ ਵੀ ਹਾਕੇਨ ਨੂੰ ਮਿਲ ਜਾਂਦੀ ਤਾਂ ਉਹ ਪਰਫੈਕਟ 10 ਦਾ ਰਿਕਾਰਡ ਬਣਾ ਸਕਦੇ ਸਨ।
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਦੀ ਫਸਟ ਕਲਾਸ ਵਿਕਟ 'ਚ ਤਿੰਨ ਗੇਂਦਬਾਜ਼ ਇਕ ਪਾਰੀ 'ਚ 10 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ।
ਸਾਲ 1906 'ਚ ਵਾਗਲਰ ਨੇ 26 ਦੌੜਾਂ 'ਤੇ 10 ਵਿਕਟਾਂ
ਸਾਲ 1987 'ਚ ਐੱਸ. ਟੀ. ਜੈਫਰੀਜ਼ ਨੇ 59 ਦੌੜਾਂ 'ਤੇ 10 ਵਿਕਟਾਂ
ਸਾਲ 2007 'ਚ ਓਲਿਵਿਅਰ ਵਾਰ ਨੇ 65 ਦੌੜਾਂ 'ਤੇ 10 ਵਿਕਟਾਂ ਹਾਸਲ ਕੀਤੀਆਂ ਸਨ।
ਹੋਕੇਨ ਨੇ 9 ਵਿਕਟਾਂ ਹਾਸਲ ਕਰਕੇ ਰਾਵੈਨ ਨੂੰ ਜ਼ਰੂਰ ਪਿੱਛੇ ਛੱਡਿਆ ਜੋਕਿ 1949 'ਚ ਇਕ ਪਾਰੀ 'ਚ 19 ਦੌੜਾਂ 'ਤੇ 9 ਵਿਕਟਾਂ ਆਪਣੇ ਨਾਂ ਕਰ ਚੁੱਕਿਆ ਸੀ।


author

Gurdeep Singh

Content Editor

Related News