ਦੱਖਣੀ ਅਫਰੀਕਾ ਦਾ ਐਥਲੀਟ ਪਿਸਟੋਰੀਅਸ ਪੈਰੋਲ ’ਤੇ ਜੇਲ ਤੋਂ ਰਿਹਾਅ

Friday, Jan 05, 2024 - 08:03 PM (IST)

ਦੱਖਣੀ ਅਫਰੀਕਾ ਦਾ ਐਥਲੀਟ ਪਿਸਟੋਰੀਅਸ ਪੈਰੋਲ ’ਤੇ ਜੇਲ ਤੋਂ ਰਿਹਾਅ

ਪ੍ਰਿਟੋਰੀਆ (ਦੱਖਣੀ ਅਫਰੀਕਾ)–ਦੱਖਣੀ ਅਫਰੀਕਾ ਦੇ ਐਥਲੀਟ ਆਸਕਰ ਪਿਸਟੋਰੀਅਸ ਨੂੰ ਪੈਰੋਲ ’ਤੇ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਤੇ ਹੁਣ ਉਹ ਘਰ ’ਚ ਹੈ। ਦੱਖਣੀ ਅਫਰੀਕਾ ਦੇ ਸੁਧਾਰ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਪਿਸਟੋਰੀਅਸ ਦੀ ਰਿਹਾਈ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਐਲਾਨ ਸਵੇਰੇ ਲਗਭਗ ਸਾਢੇ 8 ਵਜੇ ਕੀਤਾ ਗਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਸੁਧਾਰ ਅਧਿਕਾਰੀਆਂ ਨੇ ਓਲੰਪਿਕ ਦੌੜਾਕ ਨੂੰ ਦੱਖਣੀ ਅਫਰੀਕਾ ਦੀ ਰਾਜਧਾਨੀ ਪ੍ਰਿਟੋਰੀਆ ਦੇ ਓਟੇਰਿਜਵਿਲੇ ਸੁਧਾਰ ਕੇਂਦਰ ਤੋਂ ਸਵੇਰੇ ਰਿਹਾਅ ਕਰ ਦਿੱਤਾ।

ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ
ਪਿਸਟੋਰੀਅਮਸ ਦੇ ਦੋਵੇਂ ਪੈਰ ਨਹੀਂ ਹਨ ਤੇ ਉਹ ਬਨਾਵਟੀ ਪੈਰਾਂ ਦੇ ਸਹਾਰੇ ਦੌੜਦਾ ਹੈ। ਪਿਸਟੋਰੀਅਰਸ ਨੇ 2013 ਵਿਚ ਵੈਲੇਨਟਾਈਨ ਡੇ ਦੇ ਦਿਨ ਆਪਣੀ ਪ੍ਰੇਮਿਕਾ ਰੀਵਾ ਸਟੀਨਕੈਂਪ ਦੀ ਹੱਤਿਆ ਲਈ ਮਿਲੀ 13 ਸਾਲ ਤੇ 5 ਮਹੀਨਿਆਂ ਦੀ ਸਜ਼ਾ ਵਿਚੋਂ ਲਗਭਗ 9 ਸਾਲ ਦੀ ਸਜ਼ਾ ਕੱਟ ਲਈ ਹੈ। ਨਵੰਬਰ ਵਿਚ ਉਸ ਨੂੰ ਪੈਰੋਲ ਦੇਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਦੱਖਣੀ ਅਫਰੀਕਾ ਵਿਚ ਗੰਭੀਰ ਅਪਰਾਧ ਕਰਨ ਵਾਲੇ ਆਪਣੀ ਘੱਟ ਤੋਂ ਘੱਟ ਅੱਧੀ ਸਜ਼ਾ ਕੱਟਣ ਤੋਂ ਬਾਅਦ ਪੈਰੋਲ ਦੇ ਯੋਗ ਹੁੰਦੇ ਹਨ।

ਇਹ ਵੀ ਪੜ੍ਹੋ-  ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਪਿਸਟੋਰੀਅਸ ਦੇ ਸ਼ੁਰੂ ਵਿਚ ਪ੍ਰਿਟੋਰੀਅਾ ਦੇ ਵਾਟਰਕਲੂਫ ਵਿਚ ਆਪਣੇ ਚਾਚਾ ਦੇ ਘਰ ਵਿਚ ਰਹਿਣ ਦੀ ਉਮੀਦ ਸੀ ਤੇ ਉਸ ਘਰ ਦੇ ਬਾਹਰ ਇਕ ਪੁਲਸ ਵੈਨ ਖੜ੍ਹੀ ਦੇਖੀ ਗਈ ਸੀ। ਪਿਸਟੋਰੀਅਸ ਨੇ 14 ਫਰਵਰੀ 2013 ਨੂੰ ਤੜਕੇ ਪਖਾਨੇ ਦੇ ਦਰਵਾਜ਼ੇ ਤੋਂ ਕਈ ਵਾਰ ਗੋਲੀ ਮਾਰ ਕੇ ਸਟੀਨਕੈਂਪ ਦੀ ਹੱਤਿਆ ਕਰ ਦਿੱਤੀ ਸੀ। ਦਸੰਬਰ 2029 ਵਿਚ ਬਾਕੀ ਸਜ਼ਾ ਖਤਮ ਹੋਣ ਤਕ ਪਿਸਟੋਰੀਅਸ ਸਖਤ ਸ਼ਰਤਾਂ ਦੇ ਤਹਿਤ ਪੈਰੋਲ ’ਤੇ ਰਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News