RSA v BAN : ਚੌਥੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 11/3
Monday, Apr 04, 2022 - 01:30 AM (IST)
ਡਰਬਨ- ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਵਿਚ ਵਾਪਸੀ ਕਰਨ ਤੋਂ ਬਾਅਦ ਬੰਗਲਾਦੇਸ਼ ਨੇ ਪਹਿਲੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਦੇ ਵਿਰੁੱਧ ਜਿੱਤ ਦੇ ਲਈ 274 ਦੌੜਾਂ ਦਾ ਪਿੱਛਾ ਕਰਦੇ ਹੋਏ ਐਤਵਾਰ ਨੂੰ ਚੌਥੇ ਦਿਨ ਦਾ ਖੇਡ ਖਤਮ ਹੋਣ ਤੱਕ 11 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਬੰਗਲਾਦੇਸ਼ ਨੇ 88 ਦੌੜਾਂ ਦੇ ਅੰਦਰ 9 ਵਿਕਟਾਂ ਹਾਸਲ ਕਰ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਨੂੰ 204 ਦੌੜਾਂ 'ਤੇ ਢੇਰ ਕਰ ਆਪਣੀਆਂ ਉਮੀਦਾਂ ਬਣਾਈਆਂ ਪਰ ਟੀਮ ਦੇ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ।
ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਸਲਾਮੀ ਬੱਲੇਬਾਜ਼ ਸਦਮਾਨ ਇਸਲਾਮ (ਜ਼ੀਰੋ) ਮਹਿਮੂਦੁੱਲ ਹਸਨ ਜੋਏ (ਚਾਰ) ਅਤੇ ਕਪਤਾਨ ਮੋਮਿਨੁਲ ਹੱਕ (2) ਦੇ ਆਊਟ ਹੋਣ ਨਾਲ ਬੰਗਲਾਦੇਸ਼ ਦੀ ਸਥਿਤੀ ਖਰਾਬ ਹੋ ਗਈ। ਇਸ ਦੌਰਾਨ ਕੇਸ਼ਵ ਮਹਾਰਾਜ ਨੇ ਸੱਤ ਦੌੜਾਂ 'ਤੇ 2 ਵਿਕਟਾਂ ਅਤੇ ਸਿਮੋਨ ਹਾਰਮਰ ਨੇ ਚਾਰ ਦੌੜਾਂ 'ਤੇ ਇਕ ਵਿਕਟ ਹਾਸਲ ਹਾਸਲ ਕੀਤੀ। ਦੱਖਣੀ ਅਫਰੀਕਾ ਦੀ ਟੀਮ ਦੂਜੀ ਪਾਰੀ ਵਿਚ ਇਕ ਵਿਕਟ 'ਤੇ 116 ਦੌੜਾਂ ਬਣਾ ਕੇ ਵਧੀਆ ਸਥਿਤੀ ਵਿਚ ਸੀ ਪਰ ਇਸ ਤੋਂ ਬਾਅਦ ਟੀਮ ਦੀ ਪਾਰੀ ਲੜਖੜਾ ਗਈ। ਦੱਖਣੀ ਅਫਰੀਕਾ ਦੀ ਟੀਮ ਨੇ ਦਿਨ ਦੀ ਸ਼ੁਰੂਆਤ ਦੂਜੀ ਪਾਰੀ ਵਿਚ ਬਿਨਾਂ ਨੁਕਸਾਨ ਦੇ 6 ਦੌੜਾਂ ਨਾਲ ਕੀਤੀ ਸੀ। ਇਬਾਦਤ ਹੁਸੈਨ (40 ਦੌੜਾਂ 'ਤੇ ਤਿੰਨ ਵਿਕਟਾਂ) ਨੇ ਸਾਰੇਲ ਏਰਵੀ (ਅੱਠ ਦੌੜਾਂ) ਨੂੰ ਪੈਵੇਲੀਅਨ ਭੇਜ ਟੀਮ ਨੂੰ ਪਹਿਲੀ ਸਫਲਤਾ ਦਿਵਾਈ ਪਰ ਇਸ ਤੋਂ ਬਾਅਦ ਕਪਤਾਨ ਡੀਨ ਐਲਗਰ ਅਤੇ ਕੀਗਨ ਪੀਟਰਸਨ (36) ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਲੰਚ ਤੱਕ ਟੀਮ ਦਾ ਸਕੋਰ ਇਕ ਵਿਕਟ 'ਤੇ 105 ਦੌੜਾਂ ਕਰ ਦਿੱਤਾ।
ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਐਲਗਰ ਦੀ ਮੈਚ ਵਿਚ ਇਹ ਦੂਜੀ ਅਰਧ ਸੈਂਕੜੇ ਵਾਲੀ ਪਾਰੀ ਹੈ। ਉਨ੍ਹਾਂ ਨੇ 102 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਲਗਾਏ। ਇਸ ਤੋਂ ਬਾਅਦ ਸਪਿਨਰ ਮੇਹਦੀ ਹਸਨ ਮਿਰਾਜ ਨੇ ਪੀਟਰਸਨ (36) ਅਤੇ ਵਿਕਟਕੀਪਰ ਕਾਇਲ ਵੇਰੇਨ (06) ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਵਿਚਾਲੇ ਇਬਾਦਤ ਨੇ ਤੇਮਬਾ ਬਾਵੁਮਾ ਨੂੰ ਵੱਡੀ ਸਫਲਤਾ ਦਿਵਾਈ। ਡੈਬਿਊ ਕਰ ਰਹੇ ਰੀਆਨ ਰਿਕੇਲਟਨ 39 ਦੌੜਾਂ 'ਤੇ ਅਜੇਤੂ ਰਹੇ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ਵਿਚ 367 ਦੌੜਾਂ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 298 ਦੌੜਾਂ 'ਤੇ ਆਊਟ ਹੋ ਗਈ ਸੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।