ਦੱਖਣੀ ਅਫਰੀਕਾ ਟੀਮ ਨੇ ਕੋਰੋਨਾ ਟੈਸਟ ਕੀਤਾ ਪਾਸ

Saturday, Dec 05, 2020 - 04:29 PM (IST)

ਦੱਖਣੀ ਅਫਰੀਕਾ ਟੀਮ ਨੇ ਕੋਰੋਨਾ ਟੈਸਟ ਕੀਤਾ ਪਾਸ

ਜੋਹਾਨਿਸਬਰਗ (ਭਾਸ਼ਾ) : ਦੱਖਣੀ ਅਫਰੀਕੀ ਟੀਮ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਸ਼ਨੀਵਾਰ ਨੂੰ ਨੈਗੇਟਿਵ ਆਈ ਹੈ, ਜਿਸ ਦੇ ਨਾਲ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਦੀ ਸ਼ੁਰੂਆਤ ਦਾ ਰਸਤਾ ਸਾਫ਼ ਹੋ ਗਿਆ। ਤਿੰਨ ਮੈਚਾਂ ਦੀ ਸੀਰੀਜ਼ ਸ਼ੁੱਕਰਵਾਰ ਤੋਂ ਕੇਪਟਾਊਨ ਵਿਚ ਸ਼ੁਰੂ ਹੋਣੀ ਸੀ ਪਰ ਮੇਜਬਾਨ ਟੀਮ ਦਾ ਇਕ ਖਿਡਾਰੀ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ । ਇਸ ਦੇ ਬਾਅਦ ਮੈਚ ਐਤਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ।

ਸੀ.ਐਸ.ਏ. ਨੇ ਇਕ ਬਿਆਨ ਵਿਚ ਕਿਹਾ, 'ਕ੍ਰਿਕਟ ਦੱਖਣੀ ਅਫਰੀਕਾ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪੂਰੀ ਦੱਖਣੀ ਅਫਰੀਕੀ ਟੀਮ ਕੋਰੋਨਾ ਜਾਂਚ ਵਿਚ ਨੈਗੇਟਿਵ ਪਾਈ ਗਈ ਹੈ। ਟੀਮ ਦੇ ਕੇਪਟਾਊਨ ਵਿਚ ਬਾਇਓ ਬਬਲ ਵਿਚ ਜਾਣ ਤੋਂ ਪਹਿਲਾਂ ਇਕ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਸੀ, ਜਦੋਂ ਕਿ ਦੂਜਾ ਟੀ20 ਸੀਰੀਜ਼ ਤੋਂ ਪਹਿਲਾਂ ਪਾਜ਼ੇਟਿਵ ਪਾਇਆ ਗਿਆ। ਇੰਗਲੈਂਡ ਨੇ ਸੀਰੀਜ਼ 3.0 ਨਾਲ ਜਿੱਤੀ ਸੀ। ਵਨਡੇ ਸੀਰੀਜ਼ ਵਿਚ ਹੁਣ ਐਤਵਾਰ ਅਤੇ ਸੋਮਵਾਰ ਨੂੰ ਲਗਾਤਾਰ ਮੈਚ ਖੇਡੇ ਜਾਣਗੇ। ਇੰਗਲੈਂਡ ਦਾ ਦੌਰਾ ਬੁੱਧਵਾਰ ਨੂੰ ਤੀਜੇ ਮੈਚ ਨਾਲ ਖ਼ਤਮ ਹੋਵੇਗਾ।


author

cherry

Content Editor

Related News