ਦੱਖਣੀ ਅਫ਼ਰੀਕਾ ਕ੍ਰਿਕਟ ਦਾ ਐਲਾਨ, ਮਹਿਲਾ ਅਤੇ ਪੁਰਸ਼ ਕ੍ਰਿਕਟਰਾਂ ''ਚ ਭੇਦ-ਭਾਵ ਮਿਟਾਉਣ ਲਈ ਚੁੱਕਿਆ ਇਹ ਕਦਮ

Wednesday, Aug 23, 2023 - 05:43 PM (IST)

ਜੋਹਾਨਸਬਰਗ- ਦੱਖਣੀ ਅਫ਼ਰੀਕਾ ਪੁਰਸ਼ ਅਤੇ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਸਮਾਨ ਤਨਖ਼ਾਹ ਦੇਣ ਵਾਲੇ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ। ਦੱਖਣੀ ਅਫ਼ਰੀਕਾ ਨੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਨੂੰ ਅੰਤਰਰਾਸ਼ਟਰੀ ਮੈਚਾਂ ਲਈ ਬਰਾਬਰ ਮੈਚ ਫ਼ੀਸ ਦੇਣ ਦਾ ਐਲਾਨ ਕੀਤਾ ਹੈ। ਪ੍ਰੋਟਿਆਜ਼ ਨਿਊਜ਼ੀਲੈਂਡ ਅਤੇ ਭਾਰਤ ਦੇ ਨਾਲ ਅਜਿਹੇ ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਪਹਿਲੇ ਲਿੰਗ ਦੇ ਆਧਾਰ 'ਤੇ ਤਨਖਾਹ ਸਮਾਨਤਾ ਦਾ ਖੁਲਾਸਾ ਕੀਤਾ ਸੀ। 
ਦੇਸ਼ ਭਰ ਦੇ ਕ੍ਰਿਕਟ ਜਗਤ ਦੀਆਂ ਪ੍ਰਮੁੱਖ ਹਸਤੀਆਂ ਤਸ਼ਵਾਨਾ ਵਿਖੇ ਇਕੱਠੀਆਂ ਹੋਈਆਂ ਅਤੇ ਆਪਣੇ ਘਰੇਲੂ ਮਹਿਲਾ ਮੁਕਾਬਲੇ ਲਈ ਇਕ ਅਪਡੇਟ ਢਾਂਚਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੁਰਸ਼ ਅਤੇ ਮਹਿਲਾ ਦੋਵਾਂ ਖਿਡਾਰੀਆਂ ਲਈ ਇਕ ਸਮਾਨ ਤਨਖਾਹ ਦਾ ਐਲਾਨ ਕੀਤਾ ਸੀ। ਦੱਖਣੀ ਅਫ਼ਰੀਕਾ ਦੀ ਮਹਿਲਾ ਕ੍ਰਿਕਟਰਾਂ ਲਈ ਮੈਚ ਫ਼ੀਸ 'ਚ ਬਦਲਾਅ ਅਗਲੇ ਮਹੀਨੇ ਸ਼ੁਰੂ ਹੋਵੇਗਾ ਜਦੋਂ ਉਹ ਏਸ਼ੀਆਈ ਟੀਮ ਦੇ ਖ਼ਿਲਾਫ਼ 6 ਮੈਚਾਂ ਦੇ ਸਫ਼ੇਦ ਗੇਂਦ ਦੇ ਦੌਰੇ ਲਈ ਪਾਕਿਸਤਾਨ ਦੀ ਯਾਤਰਾ ਕਰਨਗੀਆਂ।

ਇਹ ਵੀ ਪੜ੍ਹੋ- ਵੱਖਰੇ ਬੱਲੇਬਾਜ਼ੀ ਸਟਾਈਲ ਨਾਲ ਮਦਦ ਮਿਲਦੀ ਹੈ, ਰੋਹਿਤ ਦੇ ਨਾਲ ਸਾਂਝੇਦਾਰੀ 'ਤੇ ਬੋਲੇ ਗਿੱਲ
ਦੱਖਣੀ ਅਫ਼ਰੀਕਾ ਦੀ ਰਾਸ਼ਟਰੀ ਮਹਿਲਾ ਟੀਮ ਦਾ ਇਹ ਵਿਕਾਸ ਬੇਹੱਦ ਸਫਲ 18 ਮਹੀਨਿਆਂ ਬਾਅਦ ਆਇਆ ਹੈ ਜਿਸ 'ਚ ਉਹ 2022 'ਚ ਨਿਊਜ਼ੀਲੈਂਡ ਵਿਖੇ ਹੋਏ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਪਹੁੰਚੇ ਸੀ ਅਤੇ ਫਿਰ ਇਸ ਸਾਲ ਦੀ ਸ਼ੁਰੂਆਤ 'ਚ ਮਹਿਲਾ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ ਸੀ। ਸਿਰਫ਼ ਮਹਿਲਾ ਅੰਤਰਰਾਸ਼ਟਰੀ ਖਿਡਾਰੀਆਂ ਦੇ ਬਰਾਬਰ ਮੈਚ ਫ਼ੀਸ ਹੀ ਨਹੀਂ ਲੈਣਗੀਆਂ, ਸਗੋਂ ਮਹਿਲਾਵਾਂ ਦੀ ਘਰੇਲੂ ਲੀਗ ਵੀ ਪੇਸ਼ੇਵਰ ਹੋਵੇਗੀ। 
ਨਵੀਂ ਘਰੇਲੂ ਸੰਰਚਨਾ ਮੌਜੂਦਾ 16-ਟੀਮਾਂ, ਦੋ-ਪੱਧਰੀ ਸੈੱਟ-ਅਪ ਨਾਲ ਆਪਣੀ ਰੂਪ-ਰੇਖਾ ਬਣਾਵੇਗੀ ਜਿਸ ਨੂੰ ਟਾਪ 6 ਅਤੇ ਹੇਠਲੇ 10 'ਚ ਵੰਡਿਆ ਗਿਆ ਹੈ। ਬਾਅਦ ਵਾਲੇ ਨੂੰ ਇੱਕ ਪ੍ਰੋਮੋਸ਼ਨ-ਇੰਪਲਾਂਟੇਸ਼ਨ ਸਿਸਟਮ ਨਾਲ 5-5 ਦੇ ਗਰੁੱਪ 'ਚ ਵੰਡਿਆ ਗਿਆ ਹੈ। ਟਾਪ 6 ਟੀਮਾਂ ਨੂੰ ਵੱਧ ਤੋਂ ਵੱਧ 11 ਖਿਡਾਰੀਆਂ ਨਾਲ ਕਾਂਟਰੈਕਟ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ- ਪਿਛਲੇ 6 ਦੇ ਮੁਕਾਬਲੇ 5 ਵੱਧ, ਅਤੇ ਉਹ ਆਪਣੇ ਸੈੱਟ-ਅਪ 'ਚ ਵਾਧੂ ਕੋਚ ਅਤੇ ਸਹਾਇਕ ਸਟਾਫ ਵੀ ਜੋੜ ਸਕਣਗੇ। ਟਾਪ 6 ਟੀਮਾਂ 50-ਓਵਰ ਅਤੇ 20-ਓਵਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ। ਦ੍ਰਿਸ਼ਤਾ ਨੂੰ ਵਧਾਉਣ ਲਈ ਸਭ ਤੋਂ ਛੋਟੇ ਫਾਰਮੈਟ ਦੇ ਮੁਕਾਬਲੇ ਮਰਦਾਂ ਦੇ ਮੈਚ ਵਾਲੇ ਦਿਨ ਹੀ ਖੇਡੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦੇ ਦਿਹਾਂਤ ਦੀ ਖ਼ਬਰ ਇੰਟਰਨੈੱਟ 'ਤੇ ਫੈਲੀ, ਸਾਬਕਾ ਸਾਥੀ ਨੇ ਦੱਸੀ ਸੱਚਾਈ
ਕ੍ਰਿਕਟ ਦੱਖਣੀ ਅਫ਼ਰੀਕਾ ਦੇ ਸੀ.ਈ.ਓ. ਫੋਲੇਤਸੀ ਨੇ ਕਿਹਾ , 'ਮਹਿਲਾਵਾਂ ਦੀ ਘਰੇਲੂ ਸੰਰਚਨਾ ਦੇ ਵਪਾਰੀਕਰਨ ਦਾ ਮੰਤਵ ਸਥਾਨਕ ਹੁਨਰ ਨੂੰ ਚਮਕਾਉਣ ਲਈ ਇਕ ਮੰਚ ਪ੍ਰਦਾਨ ਕਰਕੇ ਖੇਡ 'ਚ ਸ਼ਾਨਦਾਰਤਾ ਦੇ ਸੱਭਿਆਚਾਰ ਨੂੰ ਉਤਸਾਹਿਤ ਕਰਕੇ ਅਤੇ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਕੇ ਮਹਿਲਾ ਕ੍ਰਿਕਟ ਦੀ ਨੈਤਿਕਤਾ ਨੂੰ ਉੱਪਰ ਚੁੱਕਣਾ ਹੈ।' ਮੋਸੇਕੀ ਨੇ ਕਿਹਾ, 'ਵਿਸ਼ਵ ਪੱਧਰ 'ਤੇ ਦੱਖਣੀ ਅਫ਼ਰੀਕਾ ਕ੍ਰਿਕਟ ਦੀ ਸਫਲਤਾ ਦੇ ਨਾਲ ਸਾਡਾ ਮੰਨਣਾ ਹੈ ਕਿ ਇਹ ਲੋਕਲ ਟੈਲੇਂਟ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ, ਜਿਸ ਨਾਲ ਇਕ ਅਜਿਹਾ ਵਾਤਾਵਰਨ ਤਿਆਰ ਹੋਵੇਗਾ ਜੋ ਵਿਕਾਸ, ਲਚੀਲੇਪਨ ਅਤੇ ਖੇਡ ਪ੍ਰਤੀ ਪਿਆਰ ਨੂੰ ਵਧਾਵੇਗਾ। ਉਸਨੇ ਕਿਹਾ, 'ਮਹਿਲਾਵਾਂ ਦੇ ਘਰੇਲੂ ਢਾਂਚੇ ਨੂੰ ਪ੍ਰੋਫੈਸ਼ਨਲ ਬਣਾਉਣ ਨਾਲ ਪ੍ਰਸ਼ੰਸਕਾਂ, ਖਿਡਾਰੀਆਂ ਅਤੇ ਸਪਾਂਸਰਾਂ ਵਿੱਚ ਸਮਾਨ ਰੂਪ 'ਚ ਉਤਸਾਹ ਦੇਖਣ ਨੂੰ ਮਿਲਿਆ ਹੈ। ਅਸੀਂ ਬ੍ਰਾਂਡਾਂ ਨੂੰ ਮਹਿਲਾ ਕ੍ਰਿਕਟ ਲਈ ਆਪਣਾ ਸਮਰਥਨ ਜਾਰੀ ਰੱਖਣ ਦੀ ਮੰਗ ਕਰਦੇ ਹਾਂ।' 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News