ਦੱਖਣੀ ਅਫ਼ਰੀਕਾ ਦੇ 2 ਕ੍ਰਿਕਟਰ ਕੋਰੋਨਾ ਪਾਜ਼ੇਟਿਵ
Thursday, Aug 20, 2020 - 03:05 PM (IST)
ਜੋਹਾਨਿਸਬਰਗ (ਭਾਸ਼ਾ) : ਦੱਖਣੀ ਅਫ਼ਰੀਕਾ ਦੀ ਪੁਰਸ਼ ਕ੍ਰਿਕਟ ਟੀਮ ਦੇ 2 ਖਿਡਾਰੀ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਅਤੇ ਖਾਸ ਤੌਰਤੇ ਆਯੋਜਿਤ 'ਕਲਚਰ ਕੈਂਪ' ਵਿਚ ਹਿੱਸਾ ਨਹੀਂ ਲੈ ਸਕਣਗੇ। ਕ੍ਰਿਕਟ ਦੱਖਣੀ ਅਫ਼ਰੀਕਾ ਨੇ ਖਿਡਾਰੀਆਂ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ।
ਈ.ਐਸ.ਪੀ.ਐਨ. ਕ੍ਰਿਕਇਨਫੋ ਦੀ ਰਿਪੋਰਟ ਅਨੁਸਾਰ ਸੀ.ਐਸ.ਏ. ਨੇ ਕੁਕੁਜਾ ਵਿਚ 18 ਤੋਂ 22 ਅਗਸਤ ਤੱਕ ਟੀਮ ਦੇ ਕੈਂਪਾਂ ਤੋਂ ਪਹਿਲਾਂ 50 ਖਿਡਾਰੀਆਂ ਅਤੇ ਸਾਥੀ ਸਟਾਫ ਦੇ ਟੈਸਟ ਕਰਾਏ ਸਨ। ਇਸ ਦੌਰਾਨ 32 ਖਿਡਾਰੀਆਂ ਨੇ ਹਿੱਸਾਲਿਆ ਸੀ। ਬੋਰਡ ਨੇ ਇਕ ਬਿਆਨ ਵਿਚ ਕਿਹਾ, '2 ਖਿਡਾਰੀ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਦੇ ਬਦਲ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ। ਜੋ ਕੈਂਪ ਵਿਚ ਹਿੱਸਾ ਨਹੀਂ ਲੈ ਪਾ ਰਹੇ ਉਹ ਆਨਲਾਈਨ ਇਸ ਨਾਲ ਜੁੜਣਗੇ।' ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ।