ਸੌਰਵ ਕੋਠਾਰੀ ਨੂੰ ਪੈਸਿਫਿਕ ਕੌਮਾਂਤਰੀ ਸਨੂਕਰ 'ਚ ਦੋ ਖ਼ਿਤਾਬ
Saturday, Jun 18, 2022 - 03:00 PM (IST)
ਸਪੋਰਟਸ ਡੈਸਕ- ਸਾਬਕਾ ਵਿਸ਼ਵ ਬਿਲੀਅਰਡਸ ਚੈਂਪੀਅਨ ਸੌਰਵ ਕੋਠਾਰੀ ਨੇ ਪੈਸਿਫਿਕ ਕੌਮਾਂਤਰੀ ਚੈਂਪੀਅਨਸ਼ਿਪ ਖ਼ਿਤਾਬ ਆਪਣੇ ਨਾਂ ਕੀਤਾ ਜੋ ਉਨ੍ਹਾਂ ਦਾ ਇਸ ਪ੍ਰਤੀਯੋਗਿਤਾ 'ਚ ਦੂਜਾ ਖ਼ਿਤਾਬ ਹੈ। ਕੋਠਾਰੀ ਇਸ ਤਰ੍ਹਾਂ ਆਸਟਰੇਲੀਆ ਦੇ ਮੈਥਿਊ ਬੋਲਟਨ ਦੇ ਬਾਅਦ ਪੈਸਿਫਿਕ ਕੌਮਾਂਤਰੀ ਚੈਂਪੀਅਨਸ਼ਿਪ 'ਚ ਦੋਹਰਾ ਖ਼ਿਤਾਬ ਹਾਸਲ ਕਰਨ ਵਾਲੇ ਦੂਜੇ ਕਿਊ ਖਿਡਾਰੀ ਬਣ ਗਏ ਹਨ।
ਇਹ ਵੀ ਪੜ੍ਹੋ : ਦਿਨੇਸ਼ ਕਾਰਤਿਕ ਦਾ ਧਮਾਲ, T20I 'ਚ ਪਹਿਲਾ ਅਰਧ ਸੈਂਕੜਾ ਜੜ ਕੇ ਤੋੜੇ ਧੋਨੀ ਦੇ ਦੋ ਰਿਕਾਰਡ
37 ਸਾਲ ਦੇ ਕੋਠਾਰੀ ਨੇ ਕੁਝ ਦਿਨ ਪਹਿਲਾਂ ਇਸੇ ਪ੍ਰਤੀਯੋਗਿਤਾ ਦਾ ਸਨੂਕਰ ਖ਼ਿਤਾਬ ਵੀ ਆਪਣੇ ਨਾਂ ਕੀਤਾ ਸੀ। ਕੋਠਾਰੀ ਨੇ ਲੈਵਲ 5 ਵਿਸ਼ਵ ਬਿਲੀਅਰਡਸ ਰੈਂਕਿੰਗ ਟੂਰਨਾਮੈਂਟ ਦੇ ਫਾਈਨਲਸ 'ਚ ਇੰਗਲੈਂਡ ਦੇ ਚੈਂਪੀਅਨ ਰਾਬ ਹਾਲ ਨੂੰ 1500-1321 ਨਾਲ ਹਰਾਇਆ। ਸਾਲ 2018 ਵਿਸ਼ਵ ਬਿਲੀਅਰਡਸ ਚੈਂਪੀਅਨ ਕੋਠਾਰੀ ਨੇ 161, 141, 135 ਤੇ 117 ਦੇ ਬ੍ਰੇਕ ਨਾਲ 600 ਅੰਕ ਦੀ ਬੜ੍ਹਤ ਬਣਾਈ।
ਇਹ ਵੀ ਪੜ੍ਹੋ : ਇੰਗਲੈਂਡ ਦਾ ਵਨ-ਡੇ ਫਾਰਮੈਟ 'ਚ ਮੁੜ ਧਮਾਕਾ, ਬਣਾਈਆਂ 498 ਦੌੜਾਂ, ਸਾਲਟ, ਮਲਾਨ, ਬਟਲਰ ਦੇ ਸੈਂਕੜੇ
ਇੰਗਲੈਂਡ ਦਾ ਖਿਡਾਰੀ ਇਸ ਸੈਸ਼ਨ ਦੇ ਦੌਰਾਨ ਸਿਰਫ ਇਕ ਸੈਂਕੜੇ ਵਾਲਾ ਬ੍ਰੇਕ 177 ਲਗਾ ਸਕਿਆ। ਇਸ ਤੋਂ ਪਹਿਲਾਂ ਕੋਠਾਰੀ ਨੇ ਰੋਮਾਂਚਕ ਮੁਕਾਬਲੇ 'ਚ ਹਮਵਤਨ ਧਰੁਵ ਸਿਤਵਾਲਾ ਨੂੰ 1200-1131 ਨਾਲ ਹਰਾਇਆ ਸੀ। ਜਦਕਿ ਹਾਲ ਨੇ ਵਿਸ਼ਵ ਬਿਲੀਅਰਡਸ ਚੈਂਪੀਅਨ ਸਿੰਗਾਪੁਰ ਦੇ ਪੀਟਰ ਗਿਲਕ੍ਰਿਸਟ ਨੂੰ ਹਰਾਇਆ ਸੀ ਜਿਸ 'ਚ 244 ਤੇ 192 ਦੇ ਵੱਡੇ ਬ੍ਰੇਕ ਸ਼ਾਮਲ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।