ਸੌਰਵ ਕੋਠਾਰੀ ਨੇ ABS ''ਚ ਅਡਵਾਨੀ ਨੂੰ ਹਰਾਇਆ

Monday, Apr 29, 2019 - 05:28 PM (IST)

ਸੌਰਵ ਕੋਠਾਰੀ ਨੇ ABS ''ਚ ਅਡਵਾਨੀ ਨੂੰ ਹਰਾਇਆ

ਸਪੋਰਟਸ ਡੈਸਕ— ਕਈ ਵਾਰ ਦੇ ਵਿਸ਼ਵ ਚੈਂਪੀਅਨ ਕਿਊ ਖਿਡਾਰੀ ਪੰਕਜ ਅਡਵਾਨੀ ਨੂੰ ਏਸ਼ੀਆਈ ਬਿਲੀਅਰਡਸ ਐਂਡ ਸਨੂਕਰ ਚੈਂਪੀਅਨਸ਼ਿਪ 'ਚ ਐਤਵਾਰ ਨੂੰ ਹਮਵਤਨ ਸੌਰਵ ਕੌਠਾਰੀ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਏਸ਼ੀਆਈ ਚੈਂਪੀਅਨ ਅਡਵਾਨੀ ਅਤੇ ਕੋਠਾਰੀ ਵਿਚਾਲੇ ਹੋਇਆ ਇਹ ਮੁਕਾਬਲਾ ਇਕਪਾਸੜ ਰਿਹਾ। ਕੋਠਾਰੀ ਨੇ 21 ਵਿਸ਼ਵ ਖਿਤਾਬ ਜਿੱਤ ਚੁੱਕੇ ਆਡਵਾਨੀ ਨੂੰ 100-18, 101-98, 100-0, 100-57 ਨਾਲ ਹਰਾ ਕੇ ਜਿੱਤ ਦਰਜ ਕੀਤੀ।


author

Tarsem Singh

Content Editor

Related News