ਕੋਠਾਰੀ ਨੇ ਵਿਸ਼ਵ ਬਿਲੀਅਰਡਸ ''ਚ ਆਡਵਾਨੀ ਨੂੰ ਹਰਾਇਆ

10/11/2019 11:10:09 AM

ਮੈਲਬੋਰਨ— ਲੰਬੇ ਫਾਰਮੈਟ 'ਚ ਵਿਸ਼ਵ ਬਿਲੀਅਰਡਸ ਚੈਂਪੀਅਨ ਸੌਰਵ ਕੋਠਾਰੀ ਨੇ ਵੀਰਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਧਾਕੜ ਪੰਕਜ ਆਡਵਾਨੀ ਨੂੰ ਵੱਡੇ ਫਰਕ ਨਾਲ ਹਰਾਇਆ। ਕੋਠਾਰੀ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ 407, 295 ਅਤੇ 170 ਦੇ ਵੱਡੇ ਬ੍ਰੇਕ ਬਣਾਏ। ਉਨ੍ਹਾਂ ਨੇ 2 ਘੰਟੇ 30 ਮਿੰਟ ਤਕ ਚਲੇ ਮੁਕਾਬਲੇ ਨੂੰ 1047-663 ਦੇ ਵੱਡੇ ਫਰਕ ਨਾਲ ਆਪਣੇ ਨਾਂ ਕੀਤਾ। ਕੋਠਾਰੀ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ 'ਚ ਇੰਗਲੈਂਡ ਦੇ ਰੋਬਰਟ ਹਾਲ ਦਾ ਸਾਹਮਣਾ ਕਰਨਗੇ।


Tarsem Singh

Edited By Tarsem Singh