ਅੱਜ ਤੋਂ BCCI ਦੀ ਕਮਾਨ ਸੰਭਾਲੇਗਾ ਭਾਰਤ ਦਾ ਇਹ ਸਾਬਕਾ ਮਹਾਨ ਕ੍ਰਿਕਟਰ

10/23/2019 11:14:10 AM

ਸਪੋਰਸਟ ਡੈਸਕ— ਭਾਰਤ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਇਕ ਸੌਰਵ ਗਾਂਗੁਲੀ ਅੱਜ ਮਤਲਬ ਕਿ ਬੁੱਧਵਾਰ ਨੂੰ ਸਾਲਾਨਾ ਆਮ ਬੈਠਕ 'ਚ ਬੀ. ਸੀ. ਸੀ. ਆਈ. ਦੇ 39ਵੇਂ ਪ੍ਰਧਾਨ ਬਣਨਗੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵਲੋਂ ਨਿਯੁਕਤ ਅਧਿਕਾਰੀਆਂ ਦੀ ਕਮੇਟੀ ਦਾ 33 ਮਹੀਨਿਆਂ ਤੋਂ ਚੱਲਦਾ ਆ ਰਿਹਾ ਸ਼ਾਸਨ ਖਤਮ ਹੋ ਜਾਵੇਗਾ। ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ ਲਈ ਗਾਂਗੁਲੀ ਦਾ ਨਾਂ ਸਰਵਸੰਬਤੀ ਨਾਲ ਤੈਅ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸਕੱਤਰ ਹੋਣਗੇ। ਉਤਰਾਖੰਡ ਦੇ ਮਾਹਿਮ ਵਰਮਾ ਨਵੇਂ ਉਪ-ਪ੍ਰਧਾਨ ਹੋਣਗੇ।

PunjabKesari

ਗਾਂਗੁਲੀ ਬੰਗਾਲ ਕ੍ਰਿਕਟ ਸੰਘ ਦੇ ਸਕੱਤਰ ਅਤੇ ਬਾਅਦ 'ਚ ਪ੍ਰਧਾਨ ਅਹੁਦੇ ਦੇ ਆਪਣੇ ਅਨੁਭਵ ਦਾ ਪੂਰਾ ਇਸਤੇਮਾਲ ਕਰਣਗੇ। ਉਨ੍ਹਾਂ ਨੇ ਕੁਝ ਟੀਚੇ ਤੈਅ ਕਰ ਰੱਖੇ ਹਨ ਜਿਨ੍ਹਾਂ 'ਚ ਪ੍ਰਸ਼ਾਸਨ ਨੂੰ ਸਹੀ ਰਾਹ 'ਤੇ ਲਿਆਉਣ ਅਤੇ ਫਰਸਟ ਕਲਾਸ ਕ੍ਰਿਕਟਰਾਂ ਦੀਆਂ ਤਨਖਾਹਾਂ 'ਚ ਵਾਧਾ ਆਦਿ ਸ਼ਾਮਲ ਹੈ।  'ਹਿੱਤਾਂ ਦੇ ਟਕਰਾਓ' ਦੇ ਨਿਯਮਾਂ ਦੇ ਵਿਚਾਲੇ ਗਾਂਗੁਲੀ ਸਾਹਮਣੇ ਚੁਣੌਤੀ ਕ੍ਰਿਕਟ ਸਲਾਹਕਾਰ ਕਮੇਟੀ ਅਤੇ ਰਾਸ਼ਟਰੀ ਚੋਣ ਕਮੇਟੀ 'ਚ ਚੰਗੇ ਕ੍ਰਿਕਟਰਾਂ ਨੂੰ ਲਿਆਉਣ ਦੀ ਵੀ ਹੋਵੇਗੀ।

ਉਨ੍ਹਾਂ ਨੇ ਪਿਛਲੇ ਹਫ਼ਤੇ ਆਪਣੇ ਬਿਆਨ 'ਚ ਕਿਹਾ ਸੀ, 'ਮੇਰੇ ਲਈ ਇਹ ਕੁਝ ਚੰਗਾ ਕਰਨ ਦਾ ਸੁਨਹਿਰੀ ਮੌਕਾ ਹੈ। '10 ਮਹੀਨਿਆਂ ਦੀ ਮਿਆਦ ਛੋਟੀ ਹੈ ਅਤੇ ਇਹ ਵੀ ਵੇਖਣਾ ਹੋਵੇਗਾ ਕਿ ਗਾਂਗੁਲੀ  ਬੀ. ਸੀ. ਸੀ. ਆਈ ਦੇ ਪੁਰਾਣੇ ਧੁਰੰਧਰਾਂ ਐੱਨ ਸ਼੍ਰੀਨਿਵਾਸਨ ਅਤੇ ਨਿਰੰਜਨ ਸ਼ਾਹ ਦਾ ਕਿਵੇਂ ਸਾਹਮਣਾ ਕਰਦੇ ਹਨ, ਜਿਨ੍ਹਾਂ ਦੇ ਬੱਚੇ ਹੁਣ ਬੀ. ਸੀ. ਸੀ. ਆਈ ਦਾ ਅੰਗ ਹਨ। ਸ਼੍ਰੀਨਿਵਾਸਨ ਦੇ ਭਰੋਸੇ ਯੋਗ ਆਈ. ਪੀ. ਐੱਲ ਚੇਅਰਮੈਨ ਬ੍ਰਜੇਸ਼ ਪਟੇਲ ਨਾਲ ਵੀ ਉਨ੍ਹਾਂ ਦੇ ਸੰਬੰਧ ਕਿਵੇਂ ਰਹਿੰਦੇ ਹਨ, ਇਹ ਵੇਖਣਾ ਕਾਫੀ ਦਿਲਚਸਪ ਹੋਵੇਗਾ।PunjabKesari

ਉਤਰਾਖੰਡ ਦੇ ਮਾਹਿਮ ਵਰਮਾ ਨਵੇਂ ਉਪ-ਪ੍ਰਧਾਨ ਹੋਣਗੇ। ਬੀ. ਸੀ. ਸੀ. ਆਈ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਵਿੱਤ ਰਾਜਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਸਿੰਘ ਧੂਮਲ ਖਜਾਨਚੀ ਹੋਣਗੇ ਜਦਕਿ ਕੇਰਲ ਦੇ ਜਏਸ਼ ਜਾਰਜ ਜੁਆਇੰਟ ਸੈਕਟਰੀ ਹੋਣਗੇ। ਗਾਂਗੁਲੀ ਦਾ ਕਾਰਜਕਾਲ ਨੌਂ ਮਹੀਨਿਆਂ ਦਾ ਹੀ ਹੋਵੇਗਾ। ਜੇਕਰ ਸੰਵਿਧਾਨ 'ਚ ਬਦਲਾਵ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਜੁਲਾਈ 'ਚ ਆਪਣਾ ਅਹੁਦਾ ਛੱਡਣਾ ਹੋਵੇਗਾ ਕਿਉਂਕਿ ਛੇ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਤਿੰਨ ਸਾਲ ਦਾ 'ਕੂਲਿੰਗ ਆਫ' ਲਾਜ਼ਮੀ ਹੈ ।PunjabKesari

COA ਪ੍ਰਮੁੱਖ ਵਿਨੋਦ ਰਾਏ ਨੇ ਕਿਹਾ, ਏ. ਜੀ. ਐੱਮ ਦੇ ਦੌਰਾਨ ਪੂਰੀ ਪ੍ਰਕੀਰੀਆ ਦਾ ਪਾਲਣ ਕੀਤਾ ਜਾਵੇਗਾ। ਪਹਿਲਾਂ ਪਿਛਲੇ ਤਿੰਨ ਸਾਲਾਂ ਦੇ ਖਾਤਿਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਉਸ ਤੋਂ ਬਾਅਦ ਇਲੈਕਸ਼ਨ ਅਧਿਕਾਰੀ ਚੋਣ ਦੇ ਨਤੀਜੇ ਦਾ ਐਲਾਨ ਕਰਣਗੇ ਕਿਉਂਕਿ ਸਾਰੇ ਬਿਨਾਂ ਕਿਸੇ ਮੁਕਾਬਲੇ ਦੇ ਚੁੱਣੇ ਗਏ ਹਨ।


Related News