ਸੌਰਵ ਗਾਂਗੁਲੀ ਤੋਂ ਬਾਅਦ ਉਨ੍ਹਾਂ ਦੀ ਧੀ ਅਤੇ ਪਰਿਵਾਰ ਦੇ 3 ਹੋਰ ਮੈਂਬਰ ਕੋਰੋਨਾ ਪਾਜ਼ੇਟਿਵ

Wednesday, Jan 05, 2022 - 03:04 PM (IST)

ਸੌਰਵ ਗਾਂਗੁਲੀ ਤੋਂ ਬਾਅਦ ਉਨ੍ਹਾਂ ਦੀ ਧੀ ਅਤੇ ਪਰਿਵਾਰ ਦੇ 3 ਹੋਰ ਮੈਂਬਰ ਕੋਰੋਨਾ ਪਾਜ਼ੇਟਿਵ

ਕੋਲਕਾਤਾ (ਭਾਸ਼ਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਬਾਅਦ ਉਨ੍ਹਾਂ ਦੀ ਧੀ ਸਨਾ ਗਾਂਗੁਲੀ ਸਮੇਤ ਉਨ੍ਹਾਂ ਦੇ ਪਰਿਵਾਰ ਦੇ 4 ਮੈਂਬਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਸਨਾ ਗਾਂਗੁਲੀ ਅਤੇ ਹੋਰ ਮੈਂਬਰ ਆਪਣੀ ਰਿਹਾਇਸ਼ ’ਤੇ ਇਕਾਂਤਵਾਸ ਵਿਚ ਹਨ। ਗਾਂਗੁਲੀ ਦੀ ਪਤਨੀ ਡੋਨਾ ਗਾਂਗੁਲੀ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ।

ਇਹ ਵੀ ਪੜ੍ਹੋ: ਅਸਟ੍ਰੇਲੀਆਈ ਕ੍ਰਿਕਟ ਗਲੇਨ ਮੈਕਸਵੈੱਲ ਕੋਰੋਨਾ ਪਾਜ਼ੇਟਿਵ

ਇਸ ਤੋਂ ਪਹਿਲਾਂ ਗਾਂਗੁਲੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਵੁੱਡਲੈਂਡਜ਼ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਬਾਅਦ ਵਿਚ ਓਮੀਕਰੋਨ ਵੇਰੀਐਂਟ ਲਈ ਕੀਤੀ ਗਈ ਜਾਂਚ ਵਿਚ ਨੈਗੇਟਿਵ ਆਉਣ ਦੇ ਬਾਅਦ ਉਨ੍ਹਾਂ ਨੂੰ 31 ਦਸੰਬਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। 

ਇਹ ਵੀ ਪੜ੍ਹੋ: ਟੈਨਿਸ ਸਟਾਰ ਸਲੋਏਨ ਨੇ ਫੁੱਟਬਾਲਰ ਅਲਟੀਡੋਰ ਨਾਲ ਕਰਾਇਆ ਵਿਆਹ

 


author

cherry

Content Editor

Related News