ਮੁੜ ਸੌਰਵ ਗਾਂਗੁਲੀ ਦੀ ਸਿਹਤ ਹੋਈ ਖ਼ਰਾਬ, ਹਸਪਤਾਲ ’ਚ ਦਾਖ਼ਲ

Wednesday, Jan 27, 2021 - 03:13 PM (IST)

ਮੁੜ ਸੌਰਵ ਗਾਂਗੁਲੀ ਦੀ ਸਿਹਤ ਹੋਈ ਖ਼ਰਾਬ, ਹਸਪਤਾਲ ’ਚ ਦਾਖ਼ਲ

ਨਵੀਂ ਦਿੱਲੀ : ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਦੀ ਫਿਰ ਤੋਂ ਸਿਹਤ ਖ਼ਰਾਬ ਹੋ ਗਈ ਹੈ ਅਤੇ ਉਨ੍ਹਾਂ ਨੂੰ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਂਗੁਲੀ ਨੂੰ 2 ਜਨਵਰੀ ਨੂੰ ਜਿੰਮ ’ਚ ਵਰਜਿਸ਼ ਕਰਦੇ ਹੋਏ ਸੀਨੇ ’ਚ ਦਰਦ ਦੀ ਸ਼ਿਕਾਇਤ ਦੇ ਕਾਰਨ ਵੁਡਲੈਂਡਸ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ। ਜਾਂਚ ਤੇ ਇਲਾਜ ਦੇ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਸੀ ਤੇ ਉਨ੍ਹਾਂ ਦੀ ਐਂਜਿਓਪਲਾਸਟਰੀ ਕੀਤੀ ਗਈ ਸੀ। ਦੱਸ ਦਈਏ ਕਿ 7 ਜਨਵਰੀ ਨੂੰ ਸੌਰਵ ਗਾਂਗੁਲੀ ਨੂੰ ਵੁੱਡਲੈਂਡਜ਼ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।

ਪਿਛਲੀ ਵਾਰ ਜਿਹੜੇ ਹਸਪਤਾਲ ਵਿਚ ਗਾਂਗੁਲੀ ਨੂੰ ਦਾਖਲ ਕਰਵਾਇਆ ਗਿਆ ਸੀ। ਉਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਗਾਂਗੁਲੀ ਦੀਆਂ ਤਿੰਨ ਨਾੜੀਆਂ ਵਿਚ ਬਲਾਕੇਜ਼ ਪਾਈ ਗਈ ਸੀ। ਇਨ੍ਹਾਂ ਵਿਚੋਂ ਇਕ ਨਾੜੀ 90 ਪ੍ਰਤੀਸ਼ਤ ਤਕ ਬਲਾਕ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News