ਵਿਰਾਟ, ਚੋਣਕਰਤਾ ਲੈਣ ਧੋਨੀ ਦੇ ਭਵਿੱਖ ''ਤੇ ਫੈਸਲਾ : ਗਾਂਗੁਲੀ

Tuesday, Sep 17, 2019 - 04:40 PM (IST)

ਵਿਰਾਟ, ਚੋਣਕਰਤਾ ਲੈਣ ਧੋਨੀ ਦੇ ਭਵਿੱਖ ''ਤੇ ਫੈਸਲਾ : ਗਾਂਗੁਲੀ

ਨਵੀਂ ਦਿੱਲੀ— ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਚੋਣਕਰਤਾਵਾਂ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਹੁਣ ਮਹਿੰਦਰ ਸਿੰਘ ਧੋਨੀ ਦੇ ਭਵਿੱਖ 'ਤੇ ਫੈਸਲਾ ਲੈਣਾ ਚਾਹੀਦਾ ਹੈ। ਹਾਲ ਹੀ 'ਚ ਵਿਰਾਟ ਦੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕਾਰਨ ਧੋਨੀ ਦੇ ਸੰਨਿਆਸ ਨੂੰ ਲੈ ਕੇ ਫਿਰ ਤੋਂ ਚਰਚਾ ਹੋਣ ਲੱਗੀ ਸੀ। ਹਾਲਾਂਕਿ ਸਾਬਕਾ ਕਪਤਾਨ ਧੋਨੀ ਨੇ ਅਜੇ ਤਕ ਆਪਣੇ ਸੰਨਿਆਸ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਮੀਦ ਹੈ ਕਿ ਧੋਨੀ ਇਸ ਸਾਲ ਇੰਗਲੈਂਡ 'ਚ ਹੋਏ ਆਈ.ਸੀ.ਸੀ. ਵਿਸ਼ਵ ਕੱਪ ਦੇ ਬਾਅਦ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲੈਗਣਗੇ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਜਿਸ ਤੋਂ ਬਾਅਦ ਕਈ ਸਾਬਕਾ ਕ੍ਰਿਕਟਰਾਂ ਦਾ ਮੰਨਣਾ ਹੈ ਕਿ ਧੋਨੀ ਨੂੰ ਆਪਣੇ ਭਵਿੱਖ 'ਤੇ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ ਹੈ।
PunjabKesari
ਸਾਬਕਾ ਭਾਰਤੀ ਕਪਤਾਨ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਚੋਣਕਰਤਾ ਕੀ ਸੋਚ ਰਹੇ ਹਨ ਅਤੇ ਕਪਤਾਨ ਵਿਰਾਟ ਦਾ ਕੀ ਸੋਚਣਾ ਹੈ। ਪਰ ਇਹ ਸਾਰੇ ਅਹਿਮ ਲੋਕ ਹਨ ਅਤੇ ਉਨ੍ਹਾਂ ਨੂੰ ਧੋਨੀ ਦੇ ਭਵਿੱਖ 'ਤੇ ਕੁਝ ਸੋਚਣਾ ਚਾਹੀਦਾ ਹੈ।'' 38 ਸਾਲਾ ਧੋਨੀ ਫਿਲਹਾਲ ਭਾਰਤੀ ਟੀਮ ਦੇ ਨਾਲ ਨਹੀਂ ਹਨ। ਵਿਸ਼ਵ ਕੱਪ ਦੇ ਬਾਅਦ ਵੈਸਟਇੰਡੀਜ਼ ਦੌਰੇ ਤੋਂ ਧੋਨੀ ਨੇ ਖੁਦ ਨੂੰ ਅਲਗ ਕਰ ਲਿਆ ਸੀ ਅਤੇ ਫੌਜ ਦੀ ਇਕ ਮਹੀਨੇ ਦੀ ਟ੍ਰੇਨਿੰਗ 'ਤੇ ਚਲੇ ਗਏ ਸਨ ਪਰ ਮੌਜੂਦਾ ਘਰੇਲੂ ਦੱਖਣੀ ਅਫਰੀਕੀ ਸੀਰੀਜ਼ ਲਈ ਵੀ ਸੀਮਿਤ ਓਵਰ ਟੀਮ 'ਚ ਧੋਨੀ ਨੂੰ ਜਗ੍ਹਾ ਨਹੀਂ ਮਿਲੀ ਹੈ। ਗਾਂਗੁਲੀ ਨੇ ਨਾਲ ਹੀ ਦੱਖਣੀ ਅਫਰੀਕਾ ਖਿਲਾਫ ਭਾਰਤੀ ਟੀਮ ਨੂੰ ਜਿੱਤ ਦਾ ਹੱਕਦਾਰ ਦਸਦੇ ਹੋਏ ਕਿਹਾ, ''ਭਾਰਤ ਆਪਣੇ ਮੈਦਾਨ 'ਤੇ ਹਮੇਸ਼ਾ ਚੁਣੌਤੀਪੂਰਨ ਟੀਮ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਮੈਦਾਨ 'ਤੇ ਹਰਾਉਣਾ ਸੌਖਾ ਨਹੀਂ ਹੈ।'' ਭਾਰਤ ਅਤੇ ਦੱਖਣੀ ਅਫਰੀਕਾ ਦਾ ਪਹਿਲਾ ਟੀ-20 ਮੈਚ ਮੀਂਹ ਕਾਰਨ ਧੋਤਾ ਗਿਆ ਸੀ ਅਤੇ ਹੁਣ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਮੋਹਾਲੀ 'ਚ ਹੋਵੇਗਾ।      

  PunjabKesari


author

Tarsem Singh

Content Editor

Related News