ਸੌਰਵ ਗਾਂਗੁਲੀ ਨੂੰ ਮੰਗਲਵਾਰ ਨੂੰ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ

Monday, Jan 04, 2021 - 07:11 PM (IST)

ਸੌਰਵ ਗਾਂਗੁਲੀ ਨੂੰ ਮੰਗਲਵਾਰ ਨੂੰ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ

ਸਪੋਰਟਸ ਡੈਸਕ— ਬੀ. ਸੀ. ਸੀ. ਆਈ. ਪ੍ਰਧਾਨ ਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸੋਮਵਾਰ ਦੀ ਦੁਪਹਿਰ ਦੀ ਰਿਪੋਰਟ ਦੀ ਗੱਲ ਕਰਦੇ ਹੋਏ ਵੁੱਡਲੈਂਡ ਹਸਪਤਾਲ ਦੀ ਸੀ. ਈ. ਓ. ਰੂਪਾਲੀ ਬਾਸੂ ਨੇ ਦੱਸਿਆ ਸ਼ਨੀਵਾਰ ਨੂੰ 48 ਸਾਲ ਦੇ ਗਾਂਗੁਲੀ ਨੂੰ ਹਲਕਾ ਦਿਲ ਦਾ ਦੌਰਾ ਪੈਣ ਦੇ ਬਾਅਦ ਇਲਾਜ਼ ਲਈ ਬਣਾਈ ਗਈ 9 ਮੈਂਬਰੀ ਮੈਡੀਕਲ ਟੀਮ ਨੇ ਸੋਮਵਾਰ ਸਵੇਰੇ ਮੀਟਿੰਗ ਕੀਤੀ। 
ਇਹ ਵੀ ਪੜ੍ਹੋ : IND vs AUS : ਕੋਰੋਨਾ ਕਾਰਨ ਸਿਰਫ਼ 25% ਹੀ ਦਰਸ਼ਕ ਸਿਡਨੀ ਕ੍ਰਿਕਟ ਸਟੇਡੀਅਮ ’ਚ ਦੇਖ ਸਕਣਗੇ ਮੈਚ

ਗਾਂਗੁਲੀ ਦੇ ਦਿਲ ’ਚ ਦੋ ਕੋਰੋਨਰੀ ਬਲਾਕੇਜ ਨੂੰ ਐਂਜਿਓਪਲਾਸਟੀ ਨਾਲ ਕਲੀਅਰ ਕੀਤਾ ਗਿਆ। ਪੈਨਲ ਦੀ ਮੀਟਿੰਗ ’ਚ ਐਂਜਿਓਪਲਾਸਟੀ ਨਾਲ ਇਲਾਜ ’ਤੇ ਵੀ ਚਰਚਾ ਕੀਤੀ ਗਈ। ਪੈਨਲ ਦੀ ਸਰਬਸਮੰਤੀ ਐਂਜਿਓਪਲਾਸਟੀ ਨੂੰ ਟਾਲਣ ’ਤੇ ਬਣੀ। ਇਸ ਮੁਤਾਬਕ ਗਾਂਗੁਲੀ ਸੀਨੇ ’ਚ ਬਿਨਾ ਕਿਸੇ ਦਰਦ ਦੇ ਸਥਿਰ ਹਨ। ਜ਼ਿਕਰਯੋਗ ਹੈ 2 ਜਨਵਰੀ ਨੂੰ ਵਰਕਆਊਟ ਦੇ ਦੌਰਾਨ ਗਾਂਗੁਲੀ ਦੇ ਸੀਨੇ ’ਚ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ। ਉਨ੍ਹਾਂ ਨੂੰ ਸਟੇਂਟ ਲਾਇਆ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News