ਸੌਰਭ ਤੇ ਰਿਤੂਪਰਣਾ ਸੱਯਦ ਮੋਦੀ ਕੌਮਾਂਤਰੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ, ਸ਼੍ਰੀਕਾਂਤ ਬਾਹਰ

11/30/2019 11:08:00 AM

ਸਪੋਰਟਸ ਡੈਸਕ— ਗੈਰ-ਦਰਜਾ ਪ੍ਰਾਪਤ ਸੌਰਭ ਵਰਮਾ ਤੇ ਰਿਤੂਪਰਣਾ ਦਾਸ ਨੇ ਭਾਰਤੀ ਉਮੀਦਾਂ ਨੂੰ ਬਰਕਰਾਰ ਰੱਖਦੇ ਹੋਏ ਸ਼ੁੱਕਰਵਾਰ ਨੂੰ ਸੱਯਦ ਮੋਦੀ ਕੌਮਾਂਤਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਦਾਖਲ ਕਰ ਲਿਆ, ਜਦਕਿ ਖਿਤਾਬ ਦੀ ਉਮੀਦ ਤੀਜਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਕੁਆਰਟਰ ਫਾਈਨਲ 'ਚ ਹਾਰ ਗਿਆ।
PunjabKesari
ਸੌਰਭ ਨੇ ਥਾਈਲੈਂਡ ਦੇ ਕੁਨਲਾਵੁਤ ਵਿਦਿਤਸਾਰਨ ਨੂੰ 40 ਮਿੰਟ ਵਿਚ 21-19, 21-16 ਨਾਲ ਹਰਾਇਆ, ਜਦਕਿ ਮਹਿਲਾ ਵਰਗ 'ਚ ਰਿਤੂਪਰਣਾ ਦਾਸ ਨੇ ਹਮਵਤਨ ਸ਼ਰੁਤੀ ਮੁੰਡਾਡਾ ਨੂੰ 53 ਮਿੰਟ ਤੱਕ ਚੱਲੇ ਮੁਕਾਬਲੇ 'ਚ 24-26, 21-10, 21-19 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਪੁਰਸ਼ ਸਿੰਗਲਜ਼ ਵਰਗ ਦੇ ਉਲਟਫੇਰ 'ਚ ਤੀਜਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੂੰ ਸੱਤਵੀਂ ਸੀਡ ਕੋਰੀਆ ਦੇ ਸੋਨ ਵਾਨ ਹੋ ਨੇ 45 ਮਿੰਟ ਵਿਚ 21-18, 21-19 ਨਾਲ ਹਰਾ ਦਿੱਤਾ। ਇਸ ਵਿਚਾਲੇ ਡਬਲਜ਼ ਵਰਗਾਂ 'ਚ ਦੋ ਭਾਰਤੀ ਜੋੜੀਆਂ ਦੀ ਹਾਰ ਦੇ ਨਾਲ ਮੇਜ਼ਬਾਨ ਦੀ ਚੁਣੌਤੀ ਖਤਮ ਹੋ ਗਈ।PunjabKesari