ਹੁਣ ਆਸਟਰੇਲੀਆ ਦੀ ਮਹਿਲਾ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਬ੍ਰੇਕ, ਮਾਨਸਿਕ ਸਿਹਤ ਦਾ ਦਿੱਤਾ ਹਵਾਲਾ

Friday, Nov 22, 2019 - 03:20 PM (IST)

ਹੁਣ ਆਸਟਰੇਲੀਆ ਦੀ ਮਹਿਲਾ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਬ੍ਰੇਕ, ਮਾਨਸਿਕ ਸਿਹਤ ਦਾ ਦਿੱਤਾ ਹਵਾਲਾ

ਮੈਲਬੋਰਨ— ਆਸਟਰੇਲੀਆ ਦੀ ਮਹਿਲਾ ਟੀਮ ਲਈ ਸਿਰਫ ਇਕ ਟੈਸਟ ਖੇਡ ਚੁੱਕੀ ਸੋਫੀ ਮੋਲਿਨੇ ਸਿਹਤ ਕਾਰਨਾਂ ਕਰਕੇ ਕ੍ਰਿਕਟ ਤੋਂ ਬ੍ਰੇਕ ਲੈਣ ਵਾਲੇ ਖਿਡਾਰੀਆਂ ਦੀ ਜਮਾਤ 'ਚ ਸ਼ਾਮਲ ਹੋ ਗਈ ਹੈ। ਮੈਲਬੋਰਨ ਰੇਨੇਗਡਸ ਲਈ ਮਹਿਲਾ ਬਿਗ ਬੈਸ਼ ਲੀਗ 'ਚ ਖੇਡਣ ਵਾਲੀ 21 ਸਾਲਾਂ ਦੀ ਮੋਲਿਨੇ ਸ਼ਨੀਵਾਰ ਨੂੰ ਮੈਲਬੋਰਨ ਸਟਾਰਸ ਖਿਲਾਫ ਨਹੀਂ ਖੇਡੇਗੀ। ਉਹ ਆਸਟਰੇਲੀਆ ਲਈ ਤਿੰਨ ਵਨ-ਡੇ ਅਤੇ 17 ਟੀ-20 ਮੈਚ ਖੇਡ ਚੁੱਕੀ ਹੈ।

ਰਾਸ਼ਟਰੀ ਮਹਿਲਾ ਟੀਮ ਦੇ ਡਾਕਟਰ ਪਿਪ ਇੰਗੇ ਨੇ ਕਿਹਾ ਕਿ ਕ੍ਰਿਕਟ ਆਸਟਰੇਲੀਆ ਲਗਾਤਾਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਕ੍ਰਿਕਟ ਆਸਟਰੇਲੀਆ ਦੀ ਵੈੱਬਸਾਈਟ 'ਤੇ ਕਿਹਾ, ''ਸੋਫੀ ਨੇ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਅਸੀਂ ਉਸ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ। ਖਿਡਾਰੀਆਂ ਦੀ ਭਲਾਈ ਸਾਡੀ ਤਰਜੀਹ ਹੈ।'' ਇਸ ਤੋਂ ਪਹਿਲਾਂ ਆਸਟਰੇਲੀਆ ਪੁਰਸ਼ ਟੀਮ ਦੇ ਕ੍ਰਿਕਟਰ ਗਲੇਨ ਮੈਕਸਵੇਲ, ਨਿਕ ਮੇਡਿਨਸਨ ਅਤੇ ਵਿਲ ਪੁਕੋਵਸਕੀ ਨੇ ਮਾਨਸਿਕ ਸਿਹਤ ਦਾ ਹਵਾਲਾ ਦੇ ਕੇ ਬ੍ਰੇਕ ਲਿਆ ਸੀ।


author

Tarsem Singh

Content Editor

Related News