ਸੂਰਮਾ ਹਾਕੀ ਨੇ ਓਡਿਸ਼ਾ ਵਾਰੀਅਰਜ਼ ਨੂੰ 2-1 ਨਾਲ ਹਰਾਇਆ
Thursday, Jan 16, 2025 - 10:54 AM (IST)
ਰਾਂਚੀ– ਸੂਰਮਾ ਹਾਕੀ ਕਲੱਬ ਨੇ ਬੁੱਧਵਾਰ ਨੂੰ ਇਥੇ ਔਰਤਾਂ ਦੀ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਓਡਿਸ਼ਾ ਵਾਰੀਅਰਜ਼ ਨੂੰ 2-1 ਨਾਲ ਹਰਾ ਕੇ ਆਪਣਾ ਦੂਜਾ ਮੈਚ ਜਿੱਤ ਲਿਆ। ਸੂਰਮਾ ਹਾਕੀ ਲਈ ਹੀਨਾ ਬਾਨੋ ਨੇ 6ਵੇਂ ਮਿੰਟ ’ਚ ਗੋਲ ਕਰ ਕੇ ਖਾਤਾ ਖੋਲ੍ਹਿਆ ਜਦਕਿ ਸੋਨਮ ਨੇ 47ਵੇਂ ਮਿੰਟ ’ਚ ਬੜ੍ਹਤ ਦੁਗਣੀ ਕਰ ਦਿੱਤੀ। ਓਡਿਸ਼ਾ ਵਾਰੀਅਰਜ਼ ਲਈ ਫ੍ਰੀਕੇ ਮੋਏਸ ਨੇ 57ਵੇਂ ਮਿੰਟ ’ਚ ਗੋਲ ਕਰ ਕੇ ਫਰਕ ਘੱਟ ਕੀਤਾ ਪਰ ਟੀਮ ਮੈਚ ਦਾ ਨਤੀਜਾ ਨਹੀਂ ਬਦਲ ਸਕੀ।