ਜਲਦੀ ਹੀ ਸਹਿਵਾਗ ਦੀ ਖਾਲੀ ਜਗ੍ਹਾ ਭਰ ਸਕਦਾ ਹੈ ਇਹ ਧਾਕੜ ਬੱਲੇਬਾਜ਼
Thursday, Jun 28, 2018 - 04:01 PM (IST)

ਨਵੀਂ ਦਿੱਲੀ : ਭਾਰਤ ਦੀ ਏ ਟੀਮ ਦੇ ਖਿਡਾਰੀ ਇਸ ਸਮੇਂ ਜਬਰਦਸਤ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਏ ਟੀਮ ਨੇ ਪਹਿਲੇ ਮੈਚ 'ਚ ਇੰਗਲੈਂਡ ਤੋਂ ਹਾਰ ਝਲੀ ਸੀ। ਉਸਦੇ ਬਾਅਦ ਭਾਰਤ ਨੇ ਵੈਸਟਇੰਡੀਜ਼ 'ਤੇ ਆਸਾਨ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਬਾਅਦ ਫਿਰ ਤੋਂ ਮੁਕਾਬਲਾ ਸੀ ਉਸੇ ਟੀਮ ਨਾ ਜਿਸਦੀ ਜ਼ਮੀਨ 'ਤੇ ਭਾਰਤੀ ਟੀਮ ਆਪਣਾ ਪਹਿਲਾ ਮੈਚ ਖੇਡ ਰਹੀ ਸੀ। ਭਾਰਤੀ ਟੀਮ ਨੇ ਇੰਗਲੈਂਡ ਖਿਲਾਫ 309 ਦੌੜਾਂ ਬਣਾਈਆਂ ਪਰ ਵਿਰੋਧੀ ਟੀਮ ਇਸ ਟੀਚੇ ਨੂੰ ਹਾਸਲ ਨਾ ਕਰ ਸਕੀ। ਇਸ ਮੈਚ 'ਚ ਮਯੰਕ ਅਗਰਵਾਲ ਨੇ ਸ਼ਾਨਦਾਰ ਸੈਂਕੜਾ ਲਗਾਇਆ।
ਮਯੰਕ ਦੇ ਫਰਸਟ ਕਲਾਸ ਕ੍ਰਿਕਟ ਰਿਕਾਰਡ ਨੂੰ ਚੈਕ ਕਰੀਏ ਤਾਂ ਪਤਾ ਚਲਦਾ ਹੈ ਕਿ ਇਹ ਖਿਡਾਰੀ ਉਸ ਸਮੇਂ ਤੋਂ ਹੀ ਅਜਿਹਾ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਉਨ੍ਹਾਂ ਅਜੇ ਤੱਕ 88 ਮੈਚ ਖੇਡੇ ਹਨ ਜਿਸ 'ਚ 50.48 ਦੀ ਔਸਤ ਨਾਲ 2938 ਦੌੜਾਂ ਬਣਾਈਆਂ ਹਨ। ਇਸ 'ਚ 7 ਸੈਂਕੜੇ ਅਤੇ 13 ਅਰਧ ਸੈਂਕੜੇ ਸ਼ਾਮਲ ਹਨ। ਮਯੰਕ ਨੇ ਲਿਸਟ ਏ ਦੇ 62 ਮੈਚ ਖੇਡੇ ਹਨ ਜਿਸ 'ਚ 50.55 ਦੀ ਔਸਤ ਨਾਲ 3084 ਦੌੜਾਂ ਬਣਾਈਆਂ ਹਨ। ਇਸ 'ਚ ਉਨ੍ਹਾਂ ਨੇ 11 ਸੈਂਕੜੇ ਅਤੇ 12 ਅਰਧ ਸੈਂਕੜੇ ਸ਼ਾਮਲ ਹਨ। ਮਯੰਕ ਨੇ 111 ਟੀ-20 ਮੈਚ ਖੇਡੇ ਹਨ ਜਿਸ 'ਚ 23.40 ਦੀ ਔਸਤ ਨਾਲ 2340 ਦੌੜਾਂ ਬਣਾਈਆਂ ਹਨ।