ਸੋਨੂੰ ਨੂੰ ਵਿਸ਼ਵ ਕੈਡੇਟ ਕੁਸ਼ਤੀ ''ਚ ਚਾਂਦੀ ਦੇ ਤਮਗੇ ਨਾਲ ਕਰਨਾ ਪਿਆ ਸਬਰ

09/06/2017 10:09:24 AM

ਏਥੇਂਸ— ਭਾਰਤ ਦੇ ਸੋਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ 5 ਮੁਕਾਬਲੇ ਜਿੱਤ ਕੇ ਇੱਥੇ ਚਲ ਰਹੀ ਵਿਸ਼ਵ ਕੈਡੇਟ ਕੁਸ਼ਤੀ ਪ੍ਰਤੀਯੋਗਿਤਾ 'ਚ 58 ਕਿਲੋਗ੍ਰਾਮ ਗ੍ਰੀਕੋ ਰੋਮਨ ਵਰਗ ਦੇ ਫਾਈਨਲ 'ਚ ਪਹੁੰਚ ਗਏ ਪਰ ਸੋਨ ਤਮਗੇ ਦੇ ਮੁਕਾਬਲੇ 'ਚ ਉਨ੍ਹਾਂ ਨੂੰ ਈਰਾਨ ਦੇ ਮੋਹਸਿਨ ਮਧਾਨੀ ਤੋਂ ਮੰਗਲਵਾਰ ਨੂੰ 3-14 ਨਾਲ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। 

ਵਿਸ਼ਵ ਕੈਡੇਟ ਕੁਸ਼ਤੀ ਪ੍ਰਤੀਯੋਗਿਤਾ ਕਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਦੇ ਨਵੇਂ ਨਿਯਮ ਦੇ ਮੁਤਾਬਕ ਹੋ ਰਹੀ ਹੈ ਜਿਸ 'ਚ ਇਕ ਹੀ ਪ੍ਰਤੀਯੋਗਿਤਾ ਦੇ ਮੁਕਾਬਲੇ ਦੋ ਦਿਨ ਚਲਣਗੇ। ਯੂਨਾਈਟਿਡ ਵਰਲਡ ਰੈਸਲਿੰਗ ਨੇ ਕੁਸ਼ਤੀ ਨੂੰ ਆਕਰਸ਼ਕ ਬਣਾਉਣ ਦੇ ਲਈ ਹਾਲ ਹੀ 'ਚ ਇਹ ਨਿਯਮ ਪਾਸ ਕੀਤਾ ਸੀ ਕਿ ਕੁਸ਼ਤੀ ਮੁਕਾਬਲੇ ਦੋ ਦਿਨ ਚਲਾਏ ਜਾਣਗੇ ਜਿਸ 'ਚ ਪਹਿਲੇ ਦਿਨ ਮੈਡਲ ਰਾਊਂਡ 'ਚ ਜਾਣ ਤੱਕ ਦੇ ਮੁਕਾਬਲੇ ਹੋਣਗੇ ਅਤੇ ਦੂਜੇ ਦਿਨ ਮੈਡਲ ਰਾਊਂਡ ਦੇ ਮੁਕਾਬਲੇ ਹੋਣਗੇ। ਇਹ ਪ੍ਰਤੀਯੋਗਿਤਾ ਇਸ ਨਿਯਮ ਨੂੰ ਲੈ ਕੇ ਇਕ ਟ੍ਰਾਇਲ ਵੀ ਹੈ।

ਪਹਿਲੇ ਹੀ ਦਿਨ ਗ੍ਰੀਕੋ ਰੋਮਨ 'ਚ ਉਤਰੇ 4 ਪਹਿਲਵਾਨਾਂ 'ਚੋਂ ਸਿਰਫ ਸੋਨੂੰ ਹੀ ਫਾਈਨਲ 'ਚ ਪਹੁੰਚ ਸਕੇ। ਉਨ੍ਹਾਂ ਸੈਮੀਫਾਈਨਲ 'ਚ ਜਰਮਨੀ ਦੇ ਸੈਮੁਏਲ ਬੇਲੇਸ਼ੇਟ ਨੂੰ 3-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਪਰ ਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਈਰਾਨ ਦੇ ਪਹਿਲਵਾਨ ਮੋਹਸਿਨ ਮਧਾਨੀ ਨਾਲ ਹੋਇਆ ਜਿਸ 'ਚ ਉਹ ਜਿੱਤ ਪ੍ਰਾਪਤ ਨਹੀਂ ਕਰ ਸਕੇ।


Related News