ਸੋਨੀਆ, ਲਵਲੀਨਾ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ''ਚ

Friday, Feb 15, 2019 - 04:00 PM (IST)

ਸੋਨੀਆ, ਲਵਲੀਨਾ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ''ਚ

ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਚਾਂਦੀ ਤਮਗਾ ਜੇਤੂ ਸੋਨੀਆ ਲਾਠੇਰ (57 ਕਿਲੋ) ਸਮੇਤ ਤਿੰਨ ਭਾਰਤੀ ਮਹਿਲਾ ਮੁੱਕੇਬਾਜ਼ ਬੁਲਗਾਰੀਆ 'ਚ ਚਲ ਰਹੇ 70ਵੇਂ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈਆਂ ਜਦਕਿ ਪੁਰਸ਼ ਵਰਗ 'ਚ ਭਾਰਤੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। 
PunjabKesari
ਵਿਸ਼ਵ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋ) ਅਤੇ ਵਿਲਾਓ ਬਾਸੁਮਤਾਰੀ (64 ਕਿਲੋ) ਕੁਆਰਟਰ ਫਾਈਨਲ 'ਚ ਪਹੁੰਚ ਗਈਆਂ। ਦੋ ਵਾਰ ਦੀ ਏਸ਼ੀਆਈ ਚਾਂਦੀ ਤਮਗਾ ਜੇਤੂ ਰਹੀ ਲਾਠੇਰ ਨੇ ਸਰਬੀਆ ਦੀ ਯੇਲੇਨਾ ਜੇਕਿਚ ਨੂੰ 5-0 ਨਾਲ ਹਰਾਇਆ। ਹੁਣ ਉਹ ਅਮਰੀਕਾ ਦੀ ਯਾਰੀਸੇਲ ਰਾਮੀਰੇਜ ਨਾਲ ਖੇਡੇਗੀ। ਇੰਡੀਅਨ ਓਪਨ ਦੀ ਸੋਨ ਤਮਗਾ ਜੇਤੂ ਬੋਰਗੋਹੇਨ ਨੇ ਆਸਟਰੇਲੀਆ ਦੀ ਜੇਸਿਕਾ ਮੇਸਿਨਾ ਨੂੰ ਹਰਾਇਆ। ਬਾਸੁਮਤਾਰੀ ਨੇ ਬੁਲਗਾਰੀਆ ਦੀ ਮੇਲਿਸ ਯੋਨੂਜੋਵਾ ਨੂੰ 3.2 ਨਾਲ ਹਰਾਇਆ। ਹੁਣ ਉਹ ਕ੍ਰੋਏਸ਼ੀਆ ਦੀ ਮਾਰੀਆ ਮਾਲੇਂਸੀਆ ਨਾਲ ਖੇਡੇਗੀ। ਪੁਰਸ਼ ਵਰਗ 'ਚ ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚਾਂਦੀ ਤਮਗਾ ਜੇਤੂ ਮਨਦੀਪ ਜਾਂਗੜਾ (69 ਕਿਲੋ) ਅਤੇ ਹਰਸ ਲਾਕੜਾ (81 ਕਿਲੋ) ਪਹਿਲੇ ਦੌਰ 'ਚ ਹਾਰ ਗਏ। ਜਾਂਗੜਾ ਨੂੰ ਯੂਕ੍ਰੇਨ ਦੇ ਵਿਕਟਰ ਪੇਟ੍ਰੋਵ ਨੇ 5-0 ਨਾਲ ਹਰਾਇਆ ਜਦਕਿ ਲਾਕੜਾ ਨੂੰ ਅਜਰਬੈਜਾਨ ਦੇ ਰਾਊਫ ਰਾਹੀਮੋਵ ਨੇ ਹਰਾਇਆ।


author

Tarsem Singh

Content Editor

Related News