Tokyo Olympics : ਕੁਸ਼ਤੀ ’ਚ ਭਾਰਤ ਦੀ ਖ਼ਰਾਬ ਸ਼ੁਰੂਆਤ, ਸੋਨਮ ਮਲਿਕ ਨੂੰ ਪਹਿਲੇ ਹੀ ਮੁਕਾਬਲੇ ’ਚ ਮਿਲੀ ਹਾਰ
Tuesday, Aug 03, 2021 - 10:09 AM (IST)
ਟੋਕੀਓ ਓਲੰਪਿਕ– ਟੋਕੀਓ ਓਲੰਪਿਕ ’ਚ ਭਾਰਤ ਲਈ ਕੁਸ਼ਤੀ ’ਚ ਚੰਗੀ ਸ਼ੁਰੂਆਤ ਨਹੀਂ ਹੋਈ ਹੈ। ਭਾਰਤ ਲਈ ਫ੍ਰੀਸਟਾਈਲ ਕੁਸ਼ਤੀ ’ਚ ਸਭ ਤੋਂ ਪਹਿਲਾਂ ਮਹਿਲਾਵਾਂ ਦੇ 62 ਕਿਲੋਗ੍ਰਾਮ ਵਰਗ ’ਚ ਉਤਰੀ 19 ਸਾਲ ਦੀ ਸੋਨਮ ਮਲਿਕ ਨੂੰ ਮੰਗੋਲੀਆ ਮੁਕਾਬਲੇਬਾਜ਼ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਮੰਗੋਲੀਆ ਦੀ ਬੇਲੋਰਤੁਯਾ ਨੇ ਸੋਨਮ ਖ਼ਿਲਾਫ਼ ਆਖ਼ਰੀ 35 ਸਕਿੰਟ ’ਚ ਦੋ ਪੁਆਇੰਟ ਬਣਾਏ। ਮੁਕਾਬਲਾ ਬਰਾਬਰ ਰਿਹਾ, ਪਰ ਮੰਗੋਲੀਆਈ ਪਹਿਲਵਾਨ ਦੇ ਇਕੱਠਿਆਂ ਦੋ ਪੁਆਇੰਟਸ ਹਾਸਲ ਕੀਤੇ ਸਨ, ਜਿਸ ਦੇ ਆਧਾਰ ’ਤੇ ਉਸ ਨੂੰ ਜਿੱਤ ਮਿਲੀ ਤੇ ਉਹ ਕੁਆਰਟਰ ਫ਼ਾਈਨਲ ’ਚ ਪਹੁੰਚ ਗਈ, ਹਾਲਾਂਕਿ ਸੋਨਮ ਦੇ ਕੋਲ ਪੇਰਚੇਜ਼ ਦੇ ਜ਼ਰੀਏ ਇਕ ਹੋਰ ਮੌਕਾ ਹੋਵੇਗਾ ਜਿਸ ਦੇ ਜ਼ਰੀਏ ਉਹ ਕਾਂਸੀ ਦੇ ਤਮਗ਼ੇ ਤਕ ਪਹੁੰਚ ਸਕਦੀ ਹੈ। ਇਸ ਦੇ ਲਈ ਮੰਗੋਲੀਆਈ ਪਹਿਲਵਾਨ ਦਾ ਫ਼ਾਈਨਲ ’ਚ ਪਹੁੰਚਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਚਿਹਰੇ ’ਤੇ 13 ਟਾਂਕੇ ਲੱਗਣ ਦੇ ਬਾਵਜੂਦ ਰਿੰਗ ’ਚ ਉਤਰੇ ਸਨ ਮੁੱਕੇਬਾਜ਼ ਸਤੀਸ਼, ਹਾਰ ਕੇ ਵੀ ਜਿੱਤੇ ਪ੍ਰਸ਼ੰਸਕਾਂ ਦੇ 'ਦਿਲ'
ਸੋਨਮ ਮਲਿਕ ਨੇ ਸ਼ੁਰੂਆਤ ਤੋਂ ਹੀ ਮੰਗੋਲੀਆ ਦੀ ਤਜਰਬੇਕਾਰ ਪਹਿਲਵਾਨ ਨੂੰ ਕਿਸੇ ਵੀ ਤਰ੍ਹਾਂ ਦੀ ਬੜ੍ਹਤ ਨਹੀਂ ਲੈਣ ਦਿੱਤੀ। ਸੋਨਮ ਨੇ ਹਾਲਾਂਕਿ ਖ਼ੁਦ ਕੋਈ ਵੱਡਾ ਦਾਅ ਨਹੀਂ ਲਾਇਆ, ਪਰ ਆਪਣੇ ਜ਼ਬਰਦਸਤ ਡਿਫ਼ੈਂਸ ਬਾਊਟ ’ਚ ਦਬਦਬਾ ਬਣਾਈ ਰਖਿਆ। ਇਸ ਦੌਰਾਨ ਸੋਨਮ ਨੇ ਮੰਗੋਲੀਆਈ ਪਹਿਲਵਾਨ ਨੂੰ ਲਗਾਤਾਰ ਦੋ ਵਾਰ ਮੈਟ ਤੋਂ ਬਾਹਰ ਧੱਕ ਕੇ 1-1 ਨਾਲ ਪੁਆਇੰਟ ਹਾਸਲ ਕੀਤੇ।
ਇਹ ਵੀ ਪੜ੍ਹੋ : Tokyo Olympics : ਪੁਰਸ਼ ਹਾਕੀ ਸੈਮੀਫ਼ਾਈਨਲ ’ਚ ਹਾਰਿਆ ਭਾਰਤ, ਬੈਲਜੀਅਮ ਨੇ 5-2 ਨਾਲ ਜਿੱਤਿਆ ਮੈਚ
ਬਾਊਟ ’ਚ ਲੰਬੇ ਸਮੇਂ ਤਕ 2-0 ਦੀ ਬੜ੍ਹਤ ਹਾਸਲ ਕਰਨ ਵਾਲੀ ਸੋਨਮ ਨੂੰ ਹਾਲਾਂਕਿ ਆਖ਼ਰੀ 35 ਸਕਿੰਟ ’ਚ ਮੰਗੋਲੀਆਈ ਪਹਿਲਵਾਨ ਦਾ ਇਕ ਦਾਅ ਭਰੀ ਪੈ ਗਿਆ। ਏਸ਼ੀਅਨ ਗੇਮਜ਼ ਦੀ ਚਾਂਦੀ ਤਮਗਾ ਜੇਤੂ ਬੋਲੋਰਤੁਯਾ ਨੇ ਸੋਨਮ ਨੂੰ ਮੈਟ ’ਤੇ ਸੁਟਦੇ ਹੋਏ ਇਕੱਠਿਆਂ ਦੋ ਪੁਆਇੰਟਸ ਹਾਸਲ ਕੀਤੇ ਤੇ ਬਰਾਬਰੀ ਹਾਸਲ ਕੀਤੀ।ਇਸ ਤੋਂ ਬਾਅਦ ਸੋਨਮ ਕੋਈ ਪੁਆਇੰਟ ਹਾਸਲ ਨਾ ਕਰ ਸਕੀ ਤੇ ਇਕ ਦਾਅ ’ਚ ਜ਼ਿਆਦਾ ਪੁਆਇੰਟ ਹਾਸਲ ਕਰਨ ਕਾਰਨ ਮੰਗੋਲੀਆਈ ਪਹਿਲਵਾਨ ਨੂੰ ਜੇਤੂ ਐਲਾਨਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰੇ ਦਿਓ ਜਵਾਬ।