WTA Leon Tennis : ਸੋਫੀਆ ਕੇਨਿਨ ਸੈਮੀਫਾਈਨਲ ’ਚ ਪਹੁੰਚੀ

Saturday, Mar 07, 2020 - 02:47 PM (IST)

WTA Leon Tennis : ਸੋਫੀਆ ਕੇਨਿਨ ਸੈਮੀਫਾਈਨਲ ’ਚ ਪਹੁੰਚੀ

ਸਪੋਰਟਸ ਡੈਸਕ— ਸੋਫੀਆ ਕੇਨਿਨ ਨੇ ਫਰਾਂਸ ਦੀ ਓਸੀਆਨੀ ਡੋਡਿਨ ਨੂੰ ਹਰਾ ਕੇ ਡਬਲਿਊ. ਟੀ. ਏ. ਲਿਓਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਕੇਨਿਨ ਪਿਛਲੇ ਮਹੀਨੇ ਆਸਟਰੇਲੀਆਈ ਓਪਨ ਜਿੱਤਣ ਦੇ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਆਖਰੀ ਚਾਰ ’ਚ ਪਹੁੰਚੀ ਹੈ।

ਅਮਰੀਕਾ ਦੀ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਨੇ ਵਿਸ਼ਵ ਦੀ 130ਵੇਂ ਨੰਬਰ ਦੀ ਖਿਡਾਰੀ ਦੇ ਖਿਲਾਫ ਦੂਜਾ ਸੈੱਟ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ 6-1, 6-7 (5/7), 6-2 ਨਾਲ ਜਿੱਤ ਦਰਜ ਕੀਤੀ। ਸੈਮੀਫਾਈਨਲ ’ਚ ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰੀ ਦਾ ਸਾਹਮਣਾ ਐਲੀਸਨ ਵਾਨ ਉਈਤਵਾਨਸਕ ਨਾਲ ਹੋਵੇਗਾ ਜਿਨ੍ਹਾਂ ਨੇ ਇਕ ਹੋਰ ਮੈਚ ’ਚ ਫਰਾਂਸ ਦੀ ਤੀਜਾ ਦਰਜਾ ਪ੍ਰਾਪਤ ਕਾਰੋਲਿਨ ਗਰਸੀਆ ਨੂੰ 6-2, 6-2 ਨਾਲ ਹਰਾਇਆ। ਦੂਜਾ ਸੈਮੀਫਾਈਨਲ ਰੂਸ ਦੀ ਦਾਰੀਆ ਕਾਸਾਤਕਿਨਾ ਅਤੇ ਜਰਮਨੀ ਦੀ ਅੰਨਾ ਲੇਨਾ ਫ੍ਰੀਡਮਸ ਵਿਚਾਲੇ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਟੈਸਟਿੰਗ ਸੈਂਪਲ ਦੇ ਨੈਗੇਟਿਵ ਆਉਣ ’ਤੇ ਨਾਡਾ ਨੇ ਭਾਰਤੀ ਖਿਡਾਰੀਆਂ ’ਤੇ ਪਾਬੰਦੀ ਹਟਾਈ


author

Tarsem Singh

Content Editor

Related News