ਇਸ ਲਈ ਵਿਰਾਟ ਨੇ ਲਾਕਡਾਊਨ ''ਚ ਚੁੱਕਿਆ ਲੋਕਾਂ ਦੀ ਇਮਾਨਦਾਰੀ ''ਤੇ ਸਵਾਲ (ਵੀਡੀਓ)

03/27/2020 10:06:16 PM

ਮੁੰਬਈ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੇਂਦਰ ਸਰਕਾਰ ਵਲੋਂ ਲਗਾਏ ਗਏ ਲਾਕਡਾਊਨ ਨੂੰ ਲੈ ਕੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਘਰਾਂ 'ਚ ਹੀ ਰਹਿਣ ਤੇ ਲਾਕਡਾਊਨ ਦੀ ਪਾਲਣਾ ਕਰਨ। ਕੋਹਲੀ ਨੇ ਨਾਲ ਹੀ ਲੋਕਾਂ ਨੂੰ ਸਿਹਤ ਮਾਹਿਰਾਂ ਦੀ ਸਲਾਹ ਮੰਨਣ ਦੀ ਵੀ ਅਪੀਲ ਕੀਤੀ ਹੈ। ਵਿਰਾਟ ਕੋਹਲੀ ਨੇ ਖੁਦ ਦੀ ਉਦਾਹਰਣ ਦਿੰਦੇ ਹੋਏ ਅਜਿਹੇ ਲੋਕਾਂ ਨੂੰ ਨਸੀਹਤ ਦਿੰਦੇ ਹੋਏ ਉਸਦੀ ਦੇਸ਼ ਦੇ ਪ੍ਰਤੀ ਇਮਾਨਦਾਰੀ 'ਤੇ ਵੀ ਸਵਾਲ ਖੜਾ ਕਰ ਦਿੱਤਾ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਤੇ ਇਸ ਲਾਕਡਾਊਨ ਦਾ ਇਸਤੇਮਾਲ ਕੁਝ ਹੋਰ ਹੀ ਤਰੀਕੇ ਨਾਲ ਕਰ ਰਹੇ ਹਨ।


ਕੋਹਲੀ ਨੇ ਸੋਸ਼ਲ ਮੀਡੀਆ 'ਤੇ ਜਾਰੀ ਇਕ ਵੀਡੀਓ 'ਚ ਕਿਹਾ ਕਿ ਮੈਂ ਵਿਰਾਟ ਕੋਹਲੀ ਅੱਜ ਤੁਹਾਨੂੰ ਇਕ ਖਿਡਾਰੀ ਨਹੀਂ ਬਲਕਿ ਇਕ ਭਾਰਤੀ ਹੋਣ ਦੇ ਨਾਤੇ ਗੱਲ ਕਰ ਰਿਹਾ ਹਾਂ। ਜੋ ਕੁਝ ਮੈਂ ਬੀਤੇ ਦਿਨਾਂ 'ਚ ਦੇਖਿਆ, ਲੋਕਾਂ ਦੀ ਭੀੜ, ਸੜਕ 'ਤੇ ਘੁੰਮਦੇ ਲੋਕ, ਕਰਫਿਊ ਦੀ ਪਾਲਣਾ ਨਾ ਕਰਨਾ, ਲਾਕਡਾਊਨ ਦੀ ਪਾਲਣਾ ਨਾ ਕਰਨਾ। ਇਹ ਦੇਖ ਕੇ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਲੜਾਈ ਨੂੰ ਬਹੁਤ ਹੀ ਸਾਧਾਰਣ ਤਰੀਕੇ ਨਾਲ ਦੇਖ ਰਹੇ ਹਾਂ। ਵਿਰਾਟ ਨੇ ਕਿਹਾ ਕਿ ਇਹ ਲੜਾਈ ਉਨੀ ਸਾਧਾਰਣ ਨਹੀਂ ਹੈ, ਜਿੰਨੀ ਦਿਖਦੀ ਹੈ। ਇਸ ਲਈ ਮੇਰੀ ਅੱਜ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਸੋਸ਼ਲ ਡਿਸਟੇਂਸਿੰਗ ਦੀ ਪਾਲਣਾ ਕਰੋ। ਸਰਕਾਰ ਨੇ ਸਾਨੂੰ ਜੋ ਵੀ ਦਿਸ਼ਾ-ਨਿਰਦੇਸ਼ ਦਿੱਤੇ ਹਨ। ਉਸ ਨੂੰ ਪੂਰੀ ਇਮਾਨਦਾਰੀ ਨਾਲ ਮੰਨੋ। ਇਹ ਸੋਚੋ ਕਿ ਜੇਕਰ ਤੁਹਾਡੀ ਲਾਪਰਵਾਹੀ ਨਾਲ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਇਹ ਬੀਮਾਰੀ ਹੋ ਜਾਵੇ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ। ਇਸ ਲਈ ਸਾਡੀ ਸਰਕਾਰ, ਸਾਡੇ ਸਿਹਤ ਮਾਹਿਰ ਇਸ ਲਈ ਬਹੁਤ ਮਿਹਨਤ ਕਰ ਰਹੇ ਹਨ ਪਰ ਇਹ ਚੀਜ਼ਾਂ ਉਦੋ ਸਫਲ ਹੋਣਗੀਆਂ ਜਦੋ ਅਸੀਂ ਭਾਰਤੀ ਨਾਗਰਿਕ ਹੋ ਕੇ ਆਪਣੀ ਜਿੰਮੇਦਾਰੀ ਨਿਭਾਵਾਂਗੇ। ਮਸਤੀ ਮਜ਼ਾਕ ਕਰਨ ਦੇ ਲਈ ਸੜਕਾਂ 'ਤੇ ਨਿਕਲਣਾ। ਇਸ ਸਥਿਤੀ ਦਾ ਫਾਇਦਾ ਚੁੱਕਣਾ ਮੇਰੇ ਲਈ ਇਹ ਆਪਣੇ ਦੇਸ਼ ਨਾਲ ਇਮਾਨਦਾਰੀ ਨਹੀਂ ਹੈ।


Gurdeep Singh

Content Editor

Related News