...ਤਾਂ ਲੰਡਨ 'ਚ ਇਕ ਹੀ ਦਿਨ ਦੋ ਮੈਦਾਨਾਂ 'ਤੇ ਭਿੜ ਸਕਦੈ ਭਾਰਤ ਅਤੇ ਪਾਕਿਸਤਾਨ!

06/12/2017 4:42:52 PM

ਨਵੀਂ ਦਿੱਲੀ— ਹੈ ਕਿ ਚੈਂਪੀਅਨਸ ਟਰਾਫੀ ਦੀ ਖਿਤਾਬੀ ਟੱਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਵੇਗੀ। ਜੇਕਰ ਅਜਿਹਾ ਹੋਇਆ ਤਾਂ 18 ਜੂਨ ਨੂੰ ਲੰਦਨ 'ਚ ਦੋ ਮੈਦਾਨਾਂ 'ਤੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਭਿੜਨਗੀਆਂ। ਅਸਲ 'ਚ, ਉਸੇ ਦਿਨ ਦੁਪਹਿਰ ਦੋ ਵਜੇ ਹਾਕੀ ਵਰਲਡ ਲੀਗ ਸੈਮੀਫਾਈਨਲ (ਵਰਲਡ ਕੱਪ ਕੁਆਲੀਫਾਇਰ) 'ਚ ਭਾਰਤ ਅਤੇ ਪਾਕਿਸਤਾਨ ਵਿੱਚ ਭੇੜ ਹੋਣਗੇ।
ਗਰੁੱਪ-'ਬੀ' ਤੋਂ ਸੈਮੀਫਾਈਨਲ ਲਈ ਦੂਜੀ ਟੀਮ ਕੌਣ ਹੋਵੇਗੀ ਇਸਦਾ ਫੈਸਲਾ ਸੋਮਵਾਰ ਨੂੰ ਹੋ ਜਾਵੇਗਾ। ਇਸਦੇ ਲਈ ਪਾਕਿਸਤਾਨ ਅਤੇ ਸ਼੍ਰੀਲੰਕਾ 'ਚ ਜਬਰਦਸਤ ਜੱਦੋਂ-ਜਹਿਦ ਜਾਰੀ ਹੈ। ਉੱਧਰ, ਭਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ 'ਚ ਆਪਣਾ ਸਥਾਨ ਪੱਕਾ ਕਰ ਚੁੱਕੀ ਹੈ, ਜਿੱਥੇ ਉਸਦਾ ਬੰਗਲਾਦੇਸ਼ ਨਾਲ ਖੇਡਣਾ ਤੈਅ ਹੈ। ਭਾਰਤੀ ਫੈਨ ਇਹ ਮੰਨ ਕੇ ਚੱਲ ਰਹੇ ਹਨ ਕਿ ਵਿਰਾਟ ਸੈਨਾ ਬੰਗਲਾਦੇਸ਼ ਦੀ ਟੀਮ ਨੂੰ ਹਰਾਕੇ ਫਾਈਨਲ 'ਚ ਜ਼ਰੂਰ ਪਹੁੰਚ ਜਾਵੇਗੀ।
ਉੱਧਰ, ਪਾਕਿਸਤਾਨ ਦੀ ਟੀਮ ਸ਼੍ਰੀਲੰਕਾ ਨੂੰ ਹਰਾ ਦਿੰਦੀ ਹੈ, ਤਾਂ ਸੈਮੀਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ। ਹਲਾਂਕਿ ਇਸਦੇ ਲਈ ਮੇਜ਼ਬਾਨ ਟੀਮ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ। ਪਰ ਕ੍ਰਿਕਟ 'ਚ ਕੁਝ ਵੀ ਹੋ ਸਕਦਾ ਹੈ। ਜੇਕਰ ਉਹ ਇੰਗਲਿਸ਼ ਟੀਮ ਨੂੰ ਹਰਾਉਣ 'ਚ ਕਾਮਯਾਬ ਰਹੀ, ਤਾਂ ਉਸਦਾ ਫਾਈਨਲ 'ਚ ਭਾਰਤੀ ਟੀਮ ਨਾਲ ਮੁਕਾਬਲਾ ਪੱਕਾ ਹੋ ਜਾਵੇਗਾ।


Related News