ਸਨੇਹਾ ਨੇ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ ਦਾ ਸੱਤਵਾਂ ਗੇੜ ਜਿੱਤਿਆ

Friday, Dec 04, 2020 - 10:23 PM (IST)

ਸਨੇਹਾ ਨੇ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ ਦਾ ਸੱਤਵਾਂ ਗੇੜ ਜਿੱਤਿਆ

ਨੋਇਡਾ- ਅਮੈਚਿਓਰ ਗੋਲਫਰ ਸਨੇਹਾ ਸਿੰਘ ਨੇ ਨੋਇਡਾ ਗੋਲਫ ਕੋਰਸ 'ਤੇ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ ਦਾ ਸੱਤਵਾਂ ਗੇੜ ਆਪਣੇ ਨਾਂ ਕੀਤਾ। ਕੋਵਿਡ-19 ਮਹਾਮਾਰੀ ਦੇ ਕਾਰਨ 9 ਮਹੀਨਿਆਂ ਤੋਂ ਬਾਅਦ ਬੀਬੀਆਂ ਦੇ ਪ੍ਰੋ ਗੋਲਫ ਟੂਰ ਦੇ ਗੇੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੈਦਰਾਬਾਦ ਦੀ ਨੌਜਵਾਨ ਸਨੇਹਾ ਨੇ 2019 'ਚ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਮੁਸ਼ਕਿਲ ਸ਼ੁਰੂਆਤ ਤੋਂ ਉਭਰਦੇ ਹੋਏ ਤੀਜੇ ਤੇ ਆਖਰੀ ਦੌਰ 'ਚ 74 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁੱਲ ਸਕੋਰ ਇਕ ਓਵਰ 217 ਰਿਹਾ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਚਾਰ ਸ਼ਾਟ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ : ਪਹਿਲਵਾਨ ਨਰਸਿੰਘ ਯਾਦਵ ਕੋਵਿਡ-19 ਜਾਂਚ ’ਚ ਨੈਗੇਟਿਵ, ਵਿਸ਼ਵ ਕੱਪ ਲਈ ਤਿਆਰ
ਇਕ ਹੋਰ ਪ੍ਰਤਿਭਾਸ਼ਾਲੀ ਅਮੈਚਿਓਰ ਗੋਲਫਰ ਹੁਨਰ ਮਿੱਤਲ ਤੇ ਅਮਨਦੀਪ ਦ੍ਰਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੀ। ਦੋਵਾਂ ਦਾ ਕੁੱਲ ਸਕੋਰ ਪੰਜ ਓਵਰ 221 ਰਿਹਾ।

ਨੋਟ- ਸਨੇਹਾ ਨੇ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ ਦਾ ਸੱਤਵਾਂ ਗੇੜ ਜਿੱਤਿਆ। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Gurdeep Singh

Content Editor

Related News