ਸਮ੍ਰਿਤੀ ਤੇ ਗੇਂਦਬਾਜ਼ਾਂ ਨੇ ਟ੍ਰੇਲਬਲੇਜ਼ਰਸ ਨੂੰ 2 ਦੌੜਾਂ ਨਾਲ ਜਿੱਤ ਦਿਵਾਈ

Monday, May 06, 2019 - 11:16 PM (IST)

ਸਮ੍ਰਿਤੀ ਤੇ ਗੇਂਦਬਾਜ਼ਾਂ ਨੇ ਟ੍ਰੇਲਬਲੇਜ਼ਰਸ ਨੂੰ 2 ਦੌੜਾਂ ਨਾਲ ਜਿੱਤ ਦਿਵਾਈ

ਜੈਪੁਰ- ਕਪਤਾਨ ਸਮ੍ਰਿਤੀ ਮੰਧਾਨਾ ਦੇ ਵੱਡੇ ਅਰਧ ਸੈਂਕੜੇ ਤੋਂ ਬਾਅਦ ਸੋਫੀ ਐਕਲੇਸਟੋਨ ਤੇ ਰਾਜੇਸ਼ਵਰੀ ਗਾਇਕਵਾੜ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਟ੍ਰੇਲਬਲੇਜ਼ਰਸ ਨੇ ਮਹਿਲਾ ਟੀ-20 ਚੈਲੰਜ ਦੇ ਰੋਮਾਂਚਕ ਲੀਗ ਮੈਚ 'ਚ ਸੋਮਵਾਰ ਨੂੰ ਇੱਥੇ ਸੁਪਰਨੋਵਾਜ ਨੂੰ 2 ਦੌੜਾਂ ਨਾਲ ਹਰਾ ਦਿੱਤਾ। ਸਲਾਮੀ ਬੱਲੇਬਾਜ਼ ਸਮ੍ਰਿਤੀ ਨੇ 67 ਗੇਂਦਾਂ ਵਿਚ 10 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 90 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਹਰਲੀਨ ਦਿਓਲ (36) ਦੇ ਨਾਲ ਦੂਜੀ ਵਿਕਟ ਲਈ 119 ਦੌੜਾਂ ਜੋੜੀਆਂ, ਜਿਸ ਨਾਲ ਟ੍ਰੇਲਬਲੇਜ਼ਰਸ ਨੇ ਹੌਲੀ ਸ਼ੁਰੂਆਤ ਤੋਂ ਉਭਰਦੇ ਹੋਏ 5 ਵਿਕਟਾਂ 'ਤੇ 140 ਦੌੜਾਂ ਬਣਾਈਆਂ। 

PunjabKesari
ਇਸ ਦੇ ਜਵਾਬ ਵਿਚ ਸੁਪਰਨੋਵਾਜ ਦੀ ਟੀਮ ਐਕਲੇਸਟੋਨ (11 ਦੌੜਾਂ 'ਤੇ 2 ਵਿਕਟਾਂ) ਤੇ ਰਾਜੇਸ਼ਵਰੀ (17 ਦੌੜਾਂ 'ਤੇ  2 ਵਿਕਟਾਂ) ਦੀ ਫਿਰਕੀ ਦੇ ਜਾਦੂ ਦੇ ਸਾਹਮਣੇ ਕਪਤਾਨ ਹਰਮਨਪ੍ਰੀਤ ਕੌਰ (34 ਗੇਂਦਾਂ 'ਤੇ ਅਜੇਤੂ 46 ਦੌੜਾਂ, 8 ਚੌਕੇ) ਦੀ ਤੇਜ਼ਤਰਾਰ ਪਾਰੀ ਦੇ ਬਾਵਜੂਦ 6 ਵਿਕਟਾਂ 'ਤੇ 138 ਦੌੜਾਂ ਹੀ ਬਣਾ ਸਕੀ। ਸੋਫੀ ਡਿਵਾਈਨ (32), ਚਾਮਰੀ ਅਟਾਪਟੂ (26) ਤੇ ਜੇਮਿਮਾ ਰੋਡ੍ਰਿਗਜ਼ (24) ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੀਆਂ।

PunjabKesari


author

Gurdeep Singh

Content Editor

Related News