ਸਮ੍ਰਿਤੀ ਮੰਧਾਨਾ ਨਹੀਂ ਖੇਡੇਗੀ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਵਨ-ਡੇ, ਰਹਿਣਾ ਹੋਵੇਗਾ ਇਕਾਂਤਵਾਸ ''ਚ

Wednesday, Feb 09, 2022 - 04:31 PM (IST)

ਸਮ੍ਰਿਤੀ ਮੰਧਾਨਾ ਨਹੀਂ ਖੇਡੇਗੀ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਵਨ-ਡੇ, ਰਹਿਣਾ ਹੋਵੇਗਾ ਇਕਾਂਤਵਾਸ ''ਚ

ਸਪੋਰਟਸ ਡੈਸਕ- ਭਾਰਤੀ ਸਟਾਰ ਮਹਿਲਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨਿਊਜ਼ੀਲੈਂਡ ਖ਼ਿਲਾਫ਼ ਇੱਥੇ ਸ਼ਨੀਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਵਨ-ਡੇ ਮੈਚ ਤੋਂ ਬਾਹਰ ਰਹੇਗੀ, ਕਿਉਂਕਿ ਉਨ੍ਹਾਂ ਨੂੰ ਸਾਥੀ ਖਿਡਾਰੀਆਂ ਮੇਘਨਾ ਸਿੰਘ ਤੇ ਰੇਣੁਕਾ ਸਿੰਘ ਦੇ ਨਾਲ ਇਕਾਂਤਵਾਸ 'ਚ ਕੁਝ ਹੋਰ ਦਿਨ ਗੁਜ਼ਾਰਨੇ ਹੋਣਗੇ। ਭਾਰਤੀ ਬੱਲੇਬਾਜ਼ ਯਾਸਤਿਕਾ ਭਾਟੀਆ ਨੇ ਬੁੱਧਵਾਰ ਨੂੰ ਟੀ-20 ਮੈਚ ਦੇ ਬਾਅਦ ਕਿਹਾ ਕਿ ਸਮ੍ਰਿਤੀ, ਮੇਘਨਾ ਤੇ ਰੇਣੁਕਾ ਨਿਊਜ਼ੀਲੈਂਡ ਸਰਕਾਰ ਵਲੋਂ ਲਾਗੂ ਲਾਜ਼ਮੀ ਇਕਾਂਤਵਾਸ 'ਚ ਹਨ। ਫਿਲਹਾਲ ਅਸੀਂ ਇਹੋ ਕਹਿ ਸਕਦੇ ਹਾਂ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ

PunjabKesari

ਜ਼ਿਕਰਯੋਗ ਹੈ ਕਿ ਮੰਧਾਨਾ ਅੱਜ ਖੇਡਿਆ ਗਿਆ ਇਕਮਾਤਰ ਟੀ-20 ਮੈਚ ਨਹੀਂ ਖੇਡ ਸਕੀ ਸੀ। ਅਜਿਹੇ 'ਚ ਉਨ੍ਹਾਂ ਦੀ ਗ਼ੈਰ ਮੌਜੂਦਗੀ 'ਚ ਯਾਸਤਿਕਾ ਨੇ ਸ਼ੇਫਾਲੀ ਵਰਮਾ ਦੇ ਨਾਲ ਪਾਰੀ ਦਾ ਆਗਾਜ਼ ਕੀਤਾ, ਹਾਲਾਂਕਿ ਮੈਚ 'ਚ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮਹਿਲਾ ਟੀਮ ਹੁਣ ਸ਼ਨੀਵਾਰ ਨੂੰ ਮੇਜ਼ਬਾਨ ਨਿਊਜ਼ੀਲੈਂਡ ਦੇ ਖ਼ਿਲਾਫ਼ ਇੱਥੇ ਪਹਿਲਾ ਵਨ-ਡੇ ਮੈਚ ਖੇਡੇਗੀ। ਇਸ ਤੋਂ ਬਾਅਦ 15 ਨੂੰ ਦੂਜਾ, 18 ਨੂੰ ਤੀਜਾ, 22 ਨੂੰ ਚੌਥਾ ਤੇ 24 ਫਰਵਰੀ ਨੂੰ ਸੀਰੀਜ਼ ਦਾ ਪੰਜਵਾਂ ਤੇ ਆਖ਼ਰੀ ਵਨ-ਡੇ ਮੈਚ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News