ਸਮਿਥ ਨੇ ਇਕ ਟੈਸਟ ’ਚ ਸਭ ਤੋਂ ਜ਼ਿਆਦਾ ਵਾਰ ਲਗਾਇਆ ਸੈਂਕੜਾ ਅਤੇ ਅਰਧ ਸੈਂਕੜਾ
Sunday, Jan 10, 2021 - 08:29 PM (IST)
ਸਿਡਨੀ- ਭਾਰਤ ਵਿਰੁੱਧ ਸਿਡਨੀ ’ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੀ ਦੂਜੀ ਪਾਰੀ ਦੌਰਾਨ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸਮਿਥ ਸਭ ਤੋਂ ਜ਼ਿਆਦਾ ਵਾਰ ਇਕ ਟੈਸਟ ’ਚ ਸੈਂਕੜਾ ਅਤੇ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ ’ਚ ਉਨ੍ਹਾਂ ਨੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਸਮਿਥ ਨੇ ਪਹਿਲੀ ਪਾਰੀ ’ਚ 131 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੇਣ ਤੋਂ ਬਾਅਦ ਚੌਥੇ ਦਿਨ 81 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਸਮਿਥ ਨੇ ਟੈਸਟ ’ਚ 10ਵੀਂ ਵਾਰ ਸੈਂਕੜਾ ਅਤੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ। ਦੱਖਣੀ ਅਫਰੀਕਾ ਦੇ ਜੈਕ ਕੈਲਿਸ ਨੇ 9 ਜਦਕਿ ਇੰਗਲੈਂਡ ਦੇ ਐਲਿਸਟਰ ਕੁਕ ਨੇ 8 ਵਾਰ ਇਕ ਹੀ ਟੈਸਟ ਮੈਚ ’ਚ ਸੈਂਕੜਾ ਅਤੇ ਅਰਧ ਸੈਂਕੜਾ ਲਗਾਇਆ ਹੈ। ਇਸ ਦੌਰਾਨ ਐਲਨ ਬਾਰਡਰ, ਸਚਿਨ ਤੇਂਦੁਲਕਰ, ਪੋਂਟਿੰਗ ਅਤੇ ਭਾਰਤ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ 7-7 ਵਾਰ ਇਕ ਹੀ ਮੈਚ ’ਚ ਸੈਂਕੜਾ ਅਤੇ ਅਰਧ ਸੈਂਕੜਾ ਲਗਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਸਟਰੇਲੀਆ ਤੋਂ ਮਿਲੇ 407 ਦੌੜਾਂ ਦੇ ਬੇਹੱਦ ਮੁਸ਼ਕਿਲ ਟੀਚੇ ਦਾ ਪਿੱਛਾ ਕਰਦੇ ਹੋਏ ਜ਼ੋਰਦਾਰ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਉਸ ਨੇ ਦੋਵੇਂ ਓਪਨਰਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਟੀਮ ਇੰਡੀਆ ਨੇ ਤੀਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਸਟੰਪਸ ਤਕ 2 ਵਿਕਟਾਂ ਗੁਆ ਕੇ 98 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ ਮੈਚ ਦੇ 5ਵੇਂ ਦਿਨ ਜਿੱਤ ਲਈ 309 ਦੌੜਾਂ ਬਣਾਉਣੀਆਂ ਹਨ ਜਿਹੜੀ ਇਕ ਮੁਸ਼ਕਿਲ ਚੁਣੌਤੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।