ਸਮਿਥ ਤੇ ਵਾਰਨਰ ''ਤੇ ਦੋ ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ : ਐਂਬ੍ਰੋਸ

Thursday, Apr 11, 2019 - 09:16 PM (IST)

ਸਮਿਥ ਤੇ ਵਾਰਨਰ ''ਤੇ ਦੋ ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ : ਐਂਬ੍ਰੋਸ

ਮੈਲਬੋਰਨ- ਵੈਸਟਇੰਡੀਜ਼ ਦੇ ਆਪਣੇ ਜ਼ਮਾਨੇ ਦੇ ਦਿੱਗਜ ਤੇਜ਼ ਗੇਂਦਬਾਜ਼ ਕਰਟਲੀ ਐਂਬ੍ਰੋਸ ਦਾ ਮੰਨਣਾ ਹੈ ਕਿ ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਤੇ ਡੇਵਿਡ ਵਾਰਨਰ ਘਿਨੌਣਾ ਜੁਰਮ ਕਰ ਕੇ ਵੀ ਬਚ ਗਏ ਅਤੇ ਉਨ੍ਹਾਂ 'ਤੇ ਗੇਂਦ ਨਾਲ ਛੇੜਖਾਨੀ ਦੇ ਮਾਮਲੇ 'ਚ ਦੋ ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ। 
ਸਾਬਕਾ ਕਪਤਾਨ ਸਮਿਥ ਅਤੇ ਉਸਦੇ ਨਾਲ ਉਪ  ਕਪਤਾਨ ਵਾਰਨਰ 'ਤੇ ਕ੍ਰਿਕਟ ਆਸਟਰੇਲੀਆ ਨੇ ਪਿਛਲੇ ਸਾਲ ਮਾਰਚ 'ਚ ਦੱਖਣੀ ਅਫਰੀਕਾ ਖਿਲਾਫ ਕੇਪਟਾਊਨ 'ਚ ਤੀਜੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾਨੀ 'ਚ ਸ਼ਮੂਲੀਅਤ ਹੋਣ 'ਤੇ ਇਕ ਸਾਲ ਦੀ ਪਾਬੰਦੀ ਲਾਈ ਸੀ। ਇਨ੍ਹਾਂ ਦੋਵਾਂ  'ਤੇ ਲੱਗੀ ਪਾਬੰਦੀ ਇਸ ਸਾਲ ਮਾਰਚ 'ਚ ਖਤਮ ਹੋ ਗਈ ਅਤੇ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡ ਰਹੇ ਹਨ। ਸਮਿਥ ਅਤੇ ਵਾਰਨਰ ਵਿਸ਼ਵ ਕੱਪ ਅਤੇ ਏਸ਼ੇਜ਼ ਦੌਰੇ ਲਈ ਆਸਟਰੇਲੀਆਈ ਟੀਮ 'ਚ ਵਾਪਸੀ ਕਰਨ ਦੀ ਕੋਸ਼ਿਸ 'ਚ ਲੱਗੇ ਹੋਏ ਹਨ ਪਰ ਐਂਬ੍ਰੋਸ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਹੋਰ ਇਕ ਸਾਲ ਲਈ ਬੈਨ ਕਰਨਾ ਚਾਹੀਦਾ ਸੀ।


author

Gurdeep Singh

Content Editor

Related News