ਸਮਿਥ ਤੇ ਵਾਰਨਰ ਆਸਟਰੇਲੀਆਈ ਟੀਮ ''ਚ ਵਾਪਸੀ ਦੀ ਤਿਆਰੀ ''ਚ

Monday, May 06, 2019 - 03:14 AM (IST)

ਸਮਿਥ ਤੇ ਵਾਰਨਰ ਆਸਟਰੇਲੀਆਈ ਟੀਮ ''ਚ ਵਾਪਸੀ ਦੀ ਤਿਆਰੀ ''ਚ

ਬ੍ਰਿਸਬੇਨ- ਸਟੀਵ ਸਮਿਥ ਤੇ ਡੇਵਿਡ ਵਾਰਨਰ ਬੀਮਾਰੀ ਨਾਲ ਜੂਝਣ ਦੇ ਬਾਵਜੂਦ ਗੇਂਦ ਨਾਲ ਛੇੜਖਾਨੀ ਮਾਮਲੇ ਕਾਰਨ ਲੱਗੀ ਪਾਬੰਦੀ ਤੋਂ ਬਾਅਦ ਇਸ ਹਫਤੇ ਪਹਿਲੀ ਵਾਰ ਆਸਟਰੇਲੀਆਈ ਟੀਮ ਵਲੋਂ ਖੇਡਣ ਨੂੰ ਤਿਆਰ ਹਨ। ਸਮਿਥ ਤੇ ਵਾਰਨਰ ਦੋਵੇਂ ਹੀ ਆਈ. ਪੀ. ਐੱਲ. ਤੋਂ ਪਰਤਣ ਤੋਂ ਬਾਅਦ ਵਾਇਰਸ ਤੋਂ ਪੀੜਤ ਸਨ ਪਰ ਐਤਵਾਰ ਨੂੰ ਉਨ੍ਹਾਂ ਨੇ ਨੈੱਟ ਸੈਸ਼ਨ ਵਿਚ ਹਿੱਸਾ ਲਿਆ। ਆਸਟਰੇਲੀਆਈ ਟੀਮ ਨੇ ਸੋਮਵਾਰ ਤੋਂ ਨਿਊਜ਼ੀਲੈਂਡ ਵਿਰੁੱਧ 3 ਅਭਿਆਸ ਮੈਚ ਖੇਡਣੇ ਸ਼ੁਰੂ ਕਰਨੇ ਹਨ। ਆਲਰਾਊਂਡਰ ਗਲੇਨ ਮੈਕਸਵੈੱਲ ਨੇ ਕਿਹਾ ਕਿ ਉਸ ਨੂੰ ਭਰੋਸਾ ਹੈ ਕਿ ਇਹ ਦੋਵੇਂ ਖੇਡਣ ਲਈ ਫਿੱਟ ਹੋ ਜਾਣਗੇ।'' ਉਨ੍ਹਾਂ ਨੇ ਕਿਹਾ ਮੈਨੂੰ ਲਗਦਾ ਹੈ ਕਿ ਜ਼ਿਆਦਾ ਤਰ ਖਿਡਾਰੀ ਮੈਦਾਨ 'ਤੇ ਉਤਰਨ ਲਈ ਤਿਆਰ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਆਈ. ਪੀ. ਐੱਲ. 'ਚ ਧਮਾਕੇਦਾਰ ਵਾਪਸੀ ਕੀਤੀ। ਵਾਰਨਰ ਸ਼ਾਨਦਾਰ ਫਾਰਮ 'ਚ ਹੈ ਤੇ 12 ਪਾਰੀਆਂ 'ਚ 692 ਦੌੜਾਂ ਬਣਾ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ 'ਚ ਚੋਟੀ 'ਤੇ ਹੈ।


author

Gurdeep Singh

Content Editor

Related News