ਸਮਿਥ ਅਤੇ ਹੈੱਡ ਦੀ 285 ਦੌੜਾਂ ਦੀ ਸਾਂਝੇਦਾਰੀ ਨਾਲ ਪਿਆ ਫਰਕ : ਫਿੰਚ

Monday, Jun 12, 2023 - 08:14 PM (IST)

ਸਮਿਥ ਅਤੇ ਹੈੱਡ ਦੀ 285 ਦੌੜਾਂ ਦੀ ਸਾਂਝੇਦਾਰੀ ਨਾਲ ਪਿਆ ਫਰਕ : ਫਿੰਚ

ਮੈਲਬੋਰਨ, (ਭਾਸ਼ਾ)- ਆਸਟ੍ਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਐਰੋਨ ਫਿੰਚ ਦਾ ਮੰਨਣਾ ਹੈ ਕਿ ਭਾਰਤ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਟ੍ਰੈਵਿਸ ਹੈੱਡ ਅਤੇ ਸਟੀਵ ਸਮਿਥ ਵਿਚਾਲੇ ਪਹਿਲੀ ਪਾਰੀ ਵਿਚ 285 ਦੌੜਾਂ ਦੀ ਸਾਂਝੇਦਾਰੀ ਫੈਸਲਾਕੁੰਨ ਸਾਬਤ ਹੋਈ। ਆਸਟ੍ਰੇਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ WTC ਖਿਤਾਬ ਜਿੱਤਿਆ। 

ਫਿੰਚ ਨੇ 'ਸੇਨ ਰੇਡੀਓ' ਨੂੰ ਦੱਸਿਆ, "ਵਿਸ਼ਵ ਟੈਸਟ ਚੈਂਪੀਅਨ ਬਣਨਾ ਇੱਕ ਵੱਡੀ ਉਪਲੱਬਧੀ ਹੈ। ਮੈਨੂੰ ਲੱਗਦਾ ਹੈ ਕਿ ਟ੍ਰੈਵਿਸ ਹੈੱਡ ਅਤੇ ਸਟੀਵ ਸਮਿਥ ਦੀ ਸਾਂਝੇਦਾਰੀ ਨਿਰਣਾਇਕ ਸਾਬਤ ਹੋਈ। ਸਟੀਵ ਸਮਿਥ ਇਸ ਤਰ੍ਹਾਂ ਖੇਡਦਾ ਹੈ।' ਉਨ੍ਹਾਂ ਕਿਹਾ, 'ਇੰਗਲੈਂਡ 'ਚ ਖੇਡਦੇ ਹੋਏ ਜਦੋਂ ਉਹ ਚਾਹੁੰਦਾ ਹੈ ਸੈਂਕੜਾ ਬਣਾ ਲੈਂਦਾ ਹੈ। 

ਇਹ ਸ਼ਾਨਦਾਰ ਪ੍ਰਦਰਸ਼ਨ ਹੈ ਅਤੇ ਮੈਂ ਟੀਮ ਲਈ ਬਹੁਤ ਖੁਸ਼ ਹਾਂ।'' ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੈਸਟ ਆਫ਼ ਥ੍ਰੀ ਫਾਈਨਲ ਦੀ ਮੰਗ ਕੀਤੀ ਸੀ ਪਰ ਫਿੰਚ ਨੇ ਕਿਹਾ,  'ਜੇਕਰ ਤਿੰਨ ਟੈਸਟ ਖੇਡੇ ਜਾਣ ਤਾਂ ਇਹ ਸਮੇਂ ਦੀ ਬਰਬਾਦੀ ਹੋਵੇਗੀ। ਅਸੀਂ ਜਿੱਤ ਜਾਂ ਹਾਰ ਲਈ ਖੇਡਦੇ ਹਾਂ ਤੇ ਮੈਨੂੰ ਇਸ ਫਾਰਮੈਟ ਤੋਂ ਕੋਈ ਮਸਲਾ ਨਹੀਂ ਹੈ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News