ਸਮਿੱਥ ਨੇ ਵੀ ਮੰਨਿਆ ਇਹ ਭਾਰਤੀ ਗੇਂਦਬਾਜ਼ੀ ਜੋੜੀ ਡੈੱਥ ਓਵਰਾਂ 'ਚ ਹੈ ਬੈਸਟ
Tuesday, Sep 26, 2017 - 11:31 AM (IST)
ਨਵੀਂ ਦਿੱਲੀ(ਬਿਊਰੋ)— ਆਸਟਰੇਲੀਆ ਖਿਲਾਫ ਭਾਰਤ ਨੇ ਇੰਦੌਰ ਵਿਚ ਜਿੱਤ ਹਾਸਲ ਕੀਤੀ ਤਾਂ ਇਸ ਵਿਚ ਬੱਲੇਬਾਜ਼ਾਂ ਦੇ ਇਲਾਵਾ ਗੇਂਦਬਾਜ਼ਾਂ ਦਾ ਅਹਿਮ ਰੋਲ ਰਿਹਾ। ਪਹਿਲੇ 40 ਓਵਰਾਂ ਵਿੱਚ ਆਸਟਰੇਲੀਆਈ ਬੱਲੇਬਾਜ਼ਾਂ ਨੇ ਖੂਬ ਦੌੜਾਂ ਬਣਾਈਆਂ। ਆਰੋਨ ਫ਼ਿੰਚ ਅਤੇ ਸਟੀਵਨ ਸਮਿਥ ਨੇ ਭਾਰਤੀ ਸਪਿਨਰਾਂ ਨੂੰ ਲੰਮੇ ਹੱਥੀਂ ਲਿਆ। ਦੋਨਾਂ ਨੇ ਦੂਜੇ ਵਿਕਟ ਲਈ 154 ਦੌੜਾਂ ਜੋੜੀਆਂ ਖ਼ਾਸਕਰ ਫ਼ਿੰਚ ਕਾਫ਼ੀ ਖ਼ਤਰਨਾਕ ਦਿਸੇ। ਫ਼ਿੰਚ ਨੇ ਯੁਜ਼ਵੇਂਦਰ ਚਹਿਲ ਦੀਆਂ 25 ਗੇਂਦਾਂ ਉੱਤੇ 27 ਦੌੜਾਂ ਤੇ ਕੁਲਦੀਪ ਯਾਦਵ ਦੀਆਂ 26 ਗੇਂਦਾਂ ਉੱਤੇ 41 ਦੌੜਾਂ ਬਣਾਈਆਂ। ਇੰਦੌਰ ਵਿਚ ਚਹਿਲ ਅਤੇ ਕੁਲਦੀਪ ਨੇ 16 ਓਵਰਾਂ ਵਿੱਚ 108 ਦੌੜਾਂ ਦਿੱਤੀਆਂ। ਚਹਿਲ ਅਤੇ ਕੁਲਦੀਪ ਨੇ ਇਸ ਦੌਰਾਨ 3 ਵਿਕਟ ਵੀ ਕੱਢੀਆਂ ਪਰ ਇਸਦੇ ਬਾਅਦ ਤੇਜ਼ ਗੇਂਦਬਾਜ਼ਾਂ ਨੇ ਮੋਰਚਾ ਸੰਭਾਲਿਆ ਅਤੇ ਮੈਚ ਦਾ ਰੁਖ ਭਾਰਤ ਵੱਲ ਮੋੜ ਦਿੱਤਾ। ਤੇਜ਼ ਗੇਂਦਬਾਜ਼ਾਂ ਨੇ 24 ਓਵਰਾਂ ਵਿਚ 108 ਦੌੜਾਂ ਦਿੱਤੀਆਂ।
ਡੈੱਥ ਓਵਰਾਂ ਵਿਚ ਦੌੜਾਂ ਰੋਕਣ ਦੀ ਡੈੱਥ ਓਵਰਾਂ ਜੇ ਮਾਹਰ ਹੋ ਚੁੱਕੇ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੇ ਕਪਤਾਨ ਵਿਰਾਟ ਕੋਹਲੀ ਨੂੰ ਰਾਹਤ ਦਿੱਤੀ। ਆਸਟਰੇਲੀਆਈ ਟੀਮ ਦੇ ਬੱਲੇਬਾਜ਼ 40 ਤੋਂ 50 ਓਵਰਾਂ ਵਿਚ ਸਿਰਫ਼ 59 ਦੌੜਾਂ ਹੀ ਬਣਾ ਸਕੇ। ਇਸ 'ਚ ਖਾਸ ਯੋਗਦਾਨ ਬੁਮਰਾਹ ਅਤੇ ਭੁਵੀ ਦਾ ਰਿਹਾ। ਭਾਰਤ ਦੀ ਜਿੱਤ ਵਿਚ ਭੁਵਨੇਸ਼ਵਰ ਅਤੇ ਬੁਮਰਾਹ ਦੇ ਯੋਗਦਾਨ ਨੂੰ ਵਿਰੋਧੀ ਕਪਤਾਨ ਸਮਿਥ ਨੇ ਵੀ ਮੰਨਿਆ ਹੈ। ਸਮਿੱਥ ਕਹਿੰਦੇ ਹਨ ਕਿ ਉਨ੍ਹਾਂ ਦੇ ਖਿਆਲ ਨਾਲ ਬੁਮਰਾਹ ਅਤੇ ਭੁਵਨੇਸ਼ਵਰ ਮੌਜੂਦਾ ਸਮੇਂ ਵਿਚ ਸਭ ਤੋਂ ਵਧਈਆ ਡੈੱਥ ਓਵਰ ਗੇਂਦਬਾਜ਼ ਹਨ, ਖ਼ਾਸਕਰ ਜਦੋਂ ਵਿਕਟ ਹੌਲੀ ਹੋ ਰਹੀ ਹੋਵੇ ਜਿਵੇਂ ਕਿ ਇੰਦੌਰ ਵਿਚ ਹੋਇਆ।
ਅਹਿਮ ਗੱਲ ਇਹ ਕਿ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਸਿਰੇ ਦੇ ਗੇਂਦਬਾਜ਼ਾਂ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਹੈ ਅਤੇ ਉਸਦੇ ਪਿੱਛੇ ਵਜ੍ਹਾ ਹੈ ਭੁਵੀ-ਬੁਮਰਾਹ ਦੀ ਸ਼ਾਨਦਾਰ ਡੈੱਥ ਓਵਰ ਗੇਂਦਬਾਜ਼ੀ ਜੋੜੀ ਜੋ ਸ਼ੁਰੂਆਤ ਵਿੱਚ ਤਾਂ ਵਿਕਟਾਂ ਕੱਢਦੇ ਹੀ ਹਨ ਨਾਲ ਹੀ ਅੰਤਮ ਓਵਰਾਂ ਵਿਚ ਵਿਰੋਧੀ ਟੀਮ ਨੂੰ ਇਕ-ਇਕ ਦੌੜ ਹਾਸਲ ਕਰਨ ਲਈ ਮਜ਼ਬੂਰ ਕਰ ਦਿੰਦੇ ਹਨ।
