ਸਮਿਥ ਨੇ ਵਾਪਸੀ ਕਰ ਬਟਲਰ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ- ਸਭ ਤੋਂ ਖਤਰਨਾਕ ਬੱਲੇਬਾਜ਼

Tuesday, Mar 19, 2019 - 02:30 PM (IST)

ਸਮਿਥ ਨੇ ਵਾਪਸੀ ਕਰ ਬਟਲਰ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ- ਸਭ ਤੋਂ ਖਤਰਨਾਕ ਬੱਲੇਬਾਜ਼

ਨਵੀਂ ਦਿੱਲੀ : ਕ੍ਰਿਕਟ ਵਿਚ ਵਾਪਸੀ ਕਰ ਰਹੇ ਸਟੀਵ ਸਮਿਥ ਨੇ ਰਾਜਸਥਾਨ ਰਾਇਲਸ ਦੇ ਆਪਣੇ ਸਾਥੀ ਖਿਡਾਰੀ ਜੋਸ ਬਟਲਰ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ ਵਿਚ ਇਕ ਦੱਸਦਿਆਂ ਇੰਗਲੈਂਡ ਦੇ ਇਸ ਵਿਕਟਕੀਪਰ ਬੱਲੇਬਾਜ਼ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ। ਆਸਟਰੇਲੀਆਈ ਰਨ ਮਸ਼ੀਨ ਸਮਿਥ ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਇਕ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਵਾਪਸੀ ਕਰ ਰਹੇ ਹਨ। ਸਮਿਥ ਨੇ ਫ੍ਰੈਂਚਾਈਜ਼ੀ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਿੱਧੀ ਗੱਲਬਾਤ ਵਿਚ ਕਿਹਾ, ''ਬਟਲਰ ਦੇ ਨਾਲ ਖੇਡਣਾ ਬਹੁਤ ਸ਼ਾਨਦਾਰ ਹੈ। ਉਸ ਦੇ ਨਾਲ ਰਹਿਣ ਨਾਲ ਬੱਲੇਬਾਜ਼ੀ ਆਸਾਨ ਹੋ ਜਾਂਦੀ ਹੈ। ਉਹ ਦੁਨੀਆ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ ਵਿਚੋਂ ਇਕ ਹਨ।''

PunjabKesari

ਰਾਜਸਥਾਨ ਰਾਇਲਸ ਦੀ ਟੀਮ 26 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਨਾਲ ਸਵਾਈ ਮਾਨਸਿੰਘ ਸਟੇਡੀਅਮ ਵਿਚ ਪਹਿਲਾ ਮੈਚ ਖੇਡੇਗੀ। ਸਮਿਥ ਨੇ ਕਿਹਾ ਕਿ ਰਾਇਲਸ ਦੇ ਨਾਲ ਜੈਪੁਰ ਵਿਚ ਖੇਡਣ ਦਾ ਇਹ ਪਹਿਲਾ ਮੌਕਾ ਹੈ। ਉਮੀਦ ਹੈ ਕਿ ਵੱਡੀ ਗਿਣਤੀ ਵਿਚ ਦਰਸ਼ਕ ਆ ਕੇ ਸਾਡਾ ਸਮਰਥਨ ਕਰਨਗੇ।


Related News