ਫਿਲਹਾਲ ਸਮਿਥ ਤੇ ਵਾਰਨਰ ਦੇ ਮਾਮਲੇ ''ਚ ਇੰਤਜ਼ਾਰ ਕਰੇਗਾ ਆਈ. ਪੀ. ਐੱਲ.

03/26/2018 2:16:48 AM

ਨਵੀਂ ਦਿੱਲੀ : ਕ੍ਰਿਕਟ ਜਗਤ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਬਾਲ ਟੈਂਪਰਿੰਗ ਮਾਮਲੇ ਵਿਚ ਸ਼ਾਮਲ ਹੋਣ ਲਈ ਸਟੀਵ ਸਮਿਥ ਨੂੰ ਆਈ. ਸੀ. ਸੀ.  ਤੋਂ ਸਜ਼ਾ ਮਿਲਣ ਤੋਂ ਬਾਅਦ ਆਈ. ਪੀ. ਐੱਲ. ਤੇ ਬੀ. ਸੀ. ਸੀ. ਆਈ. ਨੇ ਆਸਟਰੇਲੀਆਈ ਕਪਤਾਨ ਨੂੰ ਲੈ ਕੇ ਫਿਲਹਾਲ ਇੰਤਜ਼ਾਰ ਦੀ ਰਣਨੀਤੀ ਅਪਣਾਈ ਹੈ। 
ਇਸ ਘਟਨਾ ਤੋਂ ਬਾਅਦ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਆਈ ਪੀ. ਐੱਲ. ਫ੍ਰੈਂਚਾਇਜ਼ੀ ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਸਮਿਥ ਤੇ ਵਾਰਨਰ ਨੂੰ ਬਾਹਰ ਕਰ ਸਕਦੇ ਹਨ। ਦੋਵੇਂ ਆਪਣੀ-ਆਪਣੀ ਆਈ. ਪੀ. ਐੱਲ. ਟੀਮ ਦੇ ਕਪਤਾਨ ਹਨ।
ਇਸ ਬਾਰੇ ਪੁੱਛਣ 'ਤੇ ਆਈ. ਪੀ. ਐੱਲ. ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ, ''ਬੀ. ਸੀ. ਸੀ. ਆਈ. ਤੇ ਰਾਜਸਥਾਨ ਰਾਇਲਜ਼ ਅਜੇ ਇੰਤਜ਼ਾਰ ਕਰਨਗੇ। ਅਜੇ ਬੋਰਡ ਜਾਂ ਟੀਮ ਨੇ ਕੋਈ ਫੈਸਲਾ ਨਹੀਂ ਲਿਆ।


Related News